ਨੈਸ਼ਨਲ ਡੈਸਕ— ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ ਦੇ ਦੀਪਨਾਖੇੜਾ ਪੁਲਸ ਥਾਣੇ ਦੇ ਬਾਹਰ ਸ਼ਰਾਬ ਪੀ ਕੇ ਠੁਮਕੇ ਲਗਾਉਣਾ ਪੁਲਸ ਕਰਮਚਾਰੀਆਂ ਨੂੰ ਬਹੁਤ ਮਹਿੰਗਾ ਪੈ ਗਿਆ। ਪੁਲਸ ਅਧਿਕਾਰੀ ਨੇ ਥਾਣਾ ਇੰਚਾਰਜ਼ ਸਮੇਤ ਚਾਰ ਪੁਲਸਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ। ਪੁਲਸ ਅਧਿਕਾਰੀ ਵਿਨੀਤ ਕਪੂਰ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ 17 ਨਵੰਬਰ ਦੀ ਰਾਤ ਨੂੰ ਜ਼ਿਲਾ ਦਫਤਰ ਤੋਂ ਲਗਭਗ 110 ਕਿਲੋਮੀਟਰ ਦੂਰ ਦੀਪਨਾਖੇੜਾ ਪੁਲਸ ਥਾਣਾ ਕੰਪਲੈਕਸ ਥਾਣਾ ਇੰਚਾਰਜ਼ ਦੀ ਮੌਜੂਦਗੀ 'ਚ ਡੀ.ਜੇ ਪਾਰਟੀ ਆਯੋਜਿਤ ਕੀਤੀ ਗਈ। ਇਸ ਦੇ ਬਾਅਦ ਥਾਣੇ ਦੇ ਮੁੱਖਦੁਆਰ 'ਤੇ ਸ਼ਰਾਬ ਪੀ ਕੇ ਡਾਂਸ ਕੀਤਾ ਗਿਆ। ਮਾਮਲੇ ਦੀ ਜਾਂਚ ਦੇ ਬਾਅਦ ਦੀਪਨਖੇੜਾ ਪੁਲਸ ਥਾਣੇ ਦੇ ਕਰਮਚਾਰੀਆਂ ਨੂੰ ਦੋਸ਼ੀ ਪਾਇਆ ਗਿਆ।
ਜਾਣਕਾਰੀ ਮੁਤਾਬਕ ਐਸ.ਐਚ.ਓ ਯੋਗੇਂਦਰ ਪਰਮਾਰ ਦਾ ਤਬਾਦਲਾ ਕੀਤਾ ਗਿਆ ਸੀ ਪਰ ਬਾਅਦ 'ਚ ਇਹ ਰੱਦ ਕਰ ਦਿੱਤਾ ਗਿਆ। ਥਾਣੇ 'ਚ ਤਾਇਨਾਤ ਪੁਲਸ ਕਰਮਚਾਰੀ ਇੰਨਾ ਜ਼ਿਆਦਾ ਉਤਸ਼ਾਹਿਤ ਹੋ ਗਏ ਕਿ ਉਨ੍ਹਾਂ ਨੇ ਥਾਣੇ 'ਚ ਡੀ.ਜੇ ਨਾਇਟ ਦਾ ਆਯੋਜਨ ਕੀਤਾ। ਜਿਸ ਦੌਰਾਨ ਪੁਲਸ ਕਰਮਚਾਰੀਆਂ ਨੇ ਠੁਮਕੇ ਲਗਾਏ। ਇਸ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਦੇ ਬਾਅਦ ਦੀਪਨਖੇੜਾ ਪੁਲਸ ਥਾਣੇ ਦੇ ਅਧਿਕਾਰੀ ਯੋਗੇਂਦਰ ਸਿੰਘ ਪਰਮਾਰ, ਹਸਨ ਅਲੀਮ ਦੇ ਇਲਾਵਾ ਦੋ ਹੋਰ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ।
'ਪਦਮਾਵਤੀ' 'ਤੇ ਪੰਜਾਬ ਦੇ ਸੀ. ਐੱਮ. ਦਾ ਬਿਆਨ, ਇਤਿਹਾਸ ਨਾਲ ਕੋਈ ਛੇੜਛਾੜ ਨਹੀਂ ਕਰਾਂਗੇ ਬਰਦਾਸ਼ਤ
NEXT STORY