ਨੈਸ਼ਨਲ ਡੈਸਕ- ਇਕ ਪੁਲਸ ਮੁਲਾਜ਼ਮ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਹ ਅਲਮਾਰੀ 'ਚ ਫਾਈਲਾਂ ਲੱਭ ਰਿਹਾ ਸੀ ਅਤੇ ਉਸ ਦੇ ਹੱਥ 21 ਸੱਪ ਲੱਗ ਗਏ। ਇੰਨੇ ਸਾਰੇ ਸੱਪਾਂ ਨੂੰ ਇਕੱਠੇ ਦੇਖ ਕੇ ਪੁਲਸ ਮੁਲਾਜ਼ਮ ਦੇ ਹੋਸ਼ ਉੱਡ ਗਏ। ਅਲਮਾਰੀ 'ਚ ਪਏ ਸੱਪ ਵੀ ਕੋਈ ਸਾਧਾਰਣ ਨਹੀਂ ਸਨ, ਸਗੋਂ ਕੋਬਰਾ ਸੱਪ ਸਨ। ਮਾਮਲਾ ਹਿਮਾਚਲ ਪ੍ਰਦੇਸ਼ 'ਚ ਕਾਂਗੜਾ ਸ਼ਹਿਰ ਕੋਲ ਗੱਗਲ ਪੁਲਸ ਸਟੇਸ਼ਨ ਦਾ ਹੈ। ਜਿੱਥੇ ਪੁਲਸ ਸਟੇਸ਼ਨ ਦੀ ਅਲਮਾਰੀ ਨੂੰ ਸੱਪ ਆਪਣਾ ਘਰ ਬਣਾਈ ਬੈਠੇ ਸਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਲਮਾਰੀ 'ਚ 21 ਕੋਬਰਾ ਸੱਪ ਦੇ ਬੱਚੇ ਹਨ, ਕਿਸੇ ਨੂੰ ਹਾਲੇ ਤੱਕ ਇਸ ਦੀ ਭਣਕ ਵੀ ਨਹੀਂ ਲੱਗੀ।
ਪੁਲਸ ਮੁਲਾਜ਼ਮ ਅਲਮਾਰੀ 'ਚੋਂ ਆਫੀਸ਼ੀਅਲ ਫਾਈਲ ਕੱਢ ਰਿਹਾ ਸੀ, ਉਦੋਂ ਉਸ ਨੂੰ ਕੋਬਰਾ ਦਾ ਇਕ ਬੱਚਾ ਦਿਖਾਈ ਦਿੱਤਾ। ਪੁਲਸ ਨੇ ਇਸ ਤੋਂ ਬਾਅਦ ਸੱਪ ਫੜਨ ਵਾਲੇ ਨੂੰ ਬੁਲਾਇਆ ਤਾਂ ਉੱਥੇ ਇਕ ਨਹੀਂ ਸਗੋਂ ਇਕ ਤੋਂ ਬਾਅਦ ਇਕ 21 ਕੋਬਰਾ ਸੱਪ ਨਿਕਲੇ। ਇੰਨੇ ਸੱਪਾਂ ਨੂੰ ਇਕੱਠੇ ਦੇਖ ਕੇ ਪੁਲਸ ਮੁਲਾਜ਼ਮ ਵੀ ਡਰ ਗਏ। ਸੱਪ ਫੜਨ ਵਾਲੇ ਨੇ ਸਾਰੇ ਸੱਪਾਂ ਨੂੰ ਇਕ ਜਾਰ 'ਚ ਇਕੱਠਾ ਕੀਤਾ, ਉਦੋਂ ਜਾ ਕੇ ਪੁਲਸ ਮੁਲਾਜ਼ਮਾਂ ਦੀ ਜਾਨ 'ਚ ਜਾਨ ਆਈ।
ਕਾਂਗੜਾ ’ਚ ਮੀਂਹ ਤੋਂ ਬਾਅਦ ਖਿਸਕੀ ਜ਼ਮੀਨ, ਆਵਾਜਾਈ ਜਾਮ
NEXT STORY