ਕੋਚੀ (ਅਨਸ) : ਕੇਰਲ ਪੁਲਸ ਨੇ ਕੋਝੀਕੋਡ ਤਟੀ ਥਾਣੇ ਦੇ ਇੰਚਾਰਜ (ਐੱਸ. ਐੱਚ. ਓ.) ਨੂੰ ਇਕ ਔਰਤ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਅਨੁਸਾਰ ਐੱਸ. ਐੱਚ. ਓ. ਸਮੇਤ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਉਸ ਨਾਲ ਸਮੂਹਿਕ ਜ਼ਬਰ-ਜਨਾਹ ਕੀਤਾ।
ਇਹ ਵੀ ਪੜ੍ਹੋ : ਸੂਬਾ ਸਰਕਾਰ 'ਤੇ ਵਰ੍ਹੇ ਰਾਜਾ ਵੜਿੰਗ, ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਕਹੀਆਂ ਇਹ ਗੱਲਾਂ
ਸ਼ਹਿਰ ਦੇ ਪੁਲਸ ਕਮਿਸ਼ਨਰ ਸੀ. ਐੱਚ. ਨਾਗਰਾਜੂ ਨੇ ਕਿਹਾ, “ਐੱਸ. ਐੱਚ. ਓ. ਤੋਂ ਸਾਡੀ ਟੀਮ ਪੁੱਛਗਿਛ ਕਰ ਰਹੀ ਹੈ।’’ ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਮਈ ’ਚ ਵਾਪਰੀ ਸੀ ਅਤੇ ਔਰਤ ਸ਼ਿਕਾਇਤ ਦਰਜ ਕਰਵਾਉਣ ਤੋਂ ਡਰ ਰਹੀ ਸੀ, ਕਿਉਂਕਿ ਐੱਸ. ਐੱਚ. ਓ. ਨੇ ਉਸ ਨੂੰ ਧਮਕੀ ਦਿੱਤੀ ਸੀ। ਔਰਤ ਦਾ ਪਤੀ ਜੇਲ੍ਹ ’ਚ ਹੈ।
ਹਥਿਆਰਾਂ ਨੂੰ ਲੈ ਕੇ CM ਮਾਨ ਵੱਲੋਂ ਸਖ਼ਤ ਹੁਕਮ, ਗ਼ਰੀਬ ਮਜ਼ਦੂਰਾਂ ਨੂੰ ‘ਆਪ’ ਸਰਕਾਰ ਦੇਵੇਗੀ ਤੋਹਫ਼ਾ, ਪੜ੍ਹੋ Top 10
NEXT STORY