ਹਿਸਾਰ (ਭਾਸ਼ਾ)- ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਕਾਫ਼ਲੇ 'ਚ ਸ਼ਾਮਲ 2 ਪੁਲਸ ਵਾਹਨ ਸੰਘਣੀ ਧੁੰਦ ਕਾਰਨ ਹਿਸਾਰ-ਸਿਰਸਾ ਰਾਜਮਾਰਗ 'ਤੇ ਇਕ-ਦੂਜੇ ਨਾਲ ਟਕਰਾ ਗਏ, ਜਿਸ ਨਾਲ ਇਕ ਸੁਰੱਖਿਆ ਕਰਮੀ ਨੂੰ ਸੱਟਾਂ ਲੱਗੀਆਂ ਹਨ। ਇਹ ਜਾਣਕਾਰੀ ਪੁਲਸ ਨੇ ਮੰਗਲਵਾਰ ਨੂੰ ਦਿੱਤੀ।
ਉਨ੍ਹਾਂ ਕਿਹਾ ਕਿ ਉੱਪ ਮੁੱਖ ਮੰਤਰੀ ਚੌਟਾਲਾ ਸਮੇਤ ਹੋਰ ਸਾਰੇ ਸੁਰੱਖਿਅਤ ਹਨ। ਪੁਲਸ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਸੋਮਵਾਰ ਰਾਤ ਹਿਸਾਰ ਤੋਂ ਸਿਰਸਾ ਜਾ ਰਹੇ ਸਨ, ਉਦੋਂ ਸੰਘਣੀ ਧੁੰਦ ਕਾਰਨ ਹਾਦਸਾ ਹੋ ਗਿਆ। ਉਨ੍ਹਾਂ ਕਿਹਾ ਕਿ ਕਾਫ਼ਲੇ ਦੇ ਇਕ ਪੁਲਸ ਵਾਹਨ ਦੇ ਡਰਾਈਵਰ ਨੂੰ ਅਚਾਨਕ ਬਰੇਕ ਲਗਾਉਣੀ ਪਈ, ਜਦੋਂ ਉਨ੍ਹਾਂ ਦੇ ਅੱਗੇ ਚੱਲ ਰਹੇ ਇਕ ਹੋਰ ਵਾਹਨ ਨੇ ਖ਼ਰਾਬ ਦ੍ਰਿਸ਼ਤਾ ਕਾਰਨ ਗਤੀ ਅਚਾਨਕ ਹੌਲੀ ਕਰ ਲਈ ਸੀ, ਜਿਸ ਕਾਰਨ ਟੱਕਰ ਹੋਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਫੇਕ ਨਿਊਜ਼ ਵਾਲੇ ਯੂਟਿਊਬ ਚੈਨਲਾਂ ਦੀ PIB ਫੈਕਟ ਚੈੱਕ ਨੇ ਖੋਲ੍ਹੀ ਪੋਲ, PM ਤੋਂ ਲੈ ਕੇ CJI ਬਾਰੇ ਫੈਲਾਇਆ ਝੂਠ
NEXT STORY