ਨਵੀਂ ਦਿੱਲੀ - ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਖ਼ਿਲਾਫ਼ ਆਪਰੇਸ਼ਨ ਜਾਰੀ ਹੈ। ਜਿਸ ਵਜ੍ਹਾ ਨਾਲ ਅੱਤਵਾਦੀ ਬੌਖਲਾਏ ਹੋਏ ਹਨ। ਅਜਿਹੇ 'ਚ ਉਹ ਹੁਣ ਆਮ ਜਨਤਾ ਨੂੰ ਨਿਸ਼ਾਨਾ ਬਣਾ ਰਹੇ ਹਨ। ਮੰਗਲਵਾਰ ਨੂੰ ਵੀ ਗਾਂਦਰਬਲ 'ਚ ਅੱਤਵਾਦੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ 'ਤੇ ਹਮਲਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਬਾਡੀਗਾਰਡ (PSO) ਸ਼ਹੀਦ ਹੋ ਗਏ। ਆਖਰੀ ਸਾਹ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਅੱਤਵਾਦੀ ਨੂੰ ਇਕੱਲੇ ਹੀ ਮਾਰ ਗਿਰਾਇਆ।
ਜਾਣਕਾਰੀ ਮੁਤਾਬਕ ਗਾਂਦਰਬਲ ਦੇ ਨੁਨਾਰ ਇਲਾਕੇ 'ਚ ਅੱਤਵਾਦੀਆਂ ਨੇ ਬੀਜੇਪੀ ਜ਼ਿਲ੍ਹਾ ਉਪ-ਪ੍ਰਧਾਨ ਗੁਲਾਮ ਕਾਦਿਰ ਰਾਥਰ ਦੇ ਘਰ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਸਕਿਊਰਿਟੀ ਗਾਰਡ ਮੋਹੰਮਦ ਅਲਤਾਫ ਸਾਹਮਣੇ ਆ ਗਏ, ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਗੋਲੀ ਲੱਗ ਗਈ। ਗੋਲੀ ਲੱਗਣ ਤੋਂ ਬਾਅਦ ਵੀ ਅਲਤਾਫ ਨੇ ਹਾਰ ਨਹੀਂ ਮੰਨੀ। ਜ਼ਖ਼ਮੀ ਹਾਲਤ 'ਚ ਹੀ ਉਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਹਾਲਾਂਕਿ ਬਾਕੀ ਅੱਤਵਾਦੀ ਉੱਥੋਂ ਫਰਾਰ ਹੋਣ 'ਚ ਕਾਮਯਾਬ ਰਹੇ। ਭਾਜੜ 'ਚ ਮੋਹੰਮਦ ਅਲਤਾਫ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪੁਣੇ ਹਵਾਈ ਅੱਡੇ 'ਤੇ 1 ਸਾਲ ਤੱਕ ਰਾਤ 'ਚ ਨਹੀਂ ਹੋਵੇਗਾ ਜਹਾਜ਼ਾਂ ਦਾ ਸੰਚਾਲਨ
NEXT STORY