ਪੁਣੇ - ਪੁਣੇ ਹਵਾਈ ਅੱਡੇ 'ਤੇ ਇੱਕ ਸਾਲ ਤੱਕ ਰਾਤ 'ਚ ਜਹਾਜ਼ਾਂ ਦਾ ਸੰਚਾਲਨ ਬੰਦ ਰਹੇਗਾ। ਇਸਦੀ ਵਜ੍ਹਾ ਹੈ ਕਿ ਉੱਥੇ ਹਵਾਈ ਪੱਟੀ 'ਤੇ ਦੁਬਾਰਾ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਪੁਣੇ ਹਵਾਈ ਅੱਡੇ ਦੇ ਨਿਰਦੇਸ਼ਕ ਕੁਲਦੀਪ ਸਿੰਘ ਨੇ ਕਿਹਾ, ‘‘ਹਵਾਈ ਪੱਟੀ 'ਤੇ ਮੁੜ ਸੜਕ ਬਣਾਉਣ ਦਾ ਕੰਮ 26 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ 'ਚ ਕਰੀਬ ਇੱਕ ਸਾਲ ਦਾ ਸਮਾਂ ਲੱਗੇਗਾ। ਕੰਮ ਰਾਤ ਦੇ ਸਮੇਂ ਹੋਵੇਗਾ ਅਜਿਹੇ 'ਚ ਰਾਤ ਅੱਠ ਵਜੇ ਤੋਂ ਸਵੇਰੇ ਅੱਠ ਵਜੇ ਵਿਚਾਲੇ ਰਨਵੇ 'ਤੇ ਜਹਾਜ਼ਾਂ ਦਾ ਸੰਚਾਲਨ ਬੰਦ ਰਹੇਗਾ।’’ ਇਸ ਤਰ੍ਹਾਂ ਔਸਤਨ 10 ਉਡਾਣਾਂ ਨੂੰ ਰਾਤ ਤੋਂ ਦਿਨ ਦੇ ਸਮੇਂ ਤਬਦੀਲ ਕਰਨਾ ਹੋਵੇਗਾ।
ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 'ਚ ਸਤੰਬਰ 'ਚ ਸੁਧਾਰ ਜਾਰੀ: ਇਕਰਾ
ਇਹ ਵੀ ਦੱਸ ਦਈਏ ਕਿ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 'ਚ ਸਤੰਬਰ 'ਚ ਸੁਧਾਰ ਜਾਰੀ ਰਿਹਾ ਹੈ। ਮਾਸਿਕ ਆਧਾਰ 'ਤੇ ਅਗਸਤ ਦੇ ਮੁਕਾਬਲੇ ਇਸ 'ਚ 37 ਤੋਂ 39 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਰੇਟਿੰਗ ਏਜੰਸੀ ਇਕਰਾ ਦੇ ਅਨੁਸਾਰ ਹਾਲਾਂਕਿ ਸਾਲਾਨਾ ਆਧਾਰ 'ਤੇ ਸਤੰਬਰ 'ਚ ਘਰੇਲੂ ਯਾਤਰੀਆਂ ਦੀ ਗਿਣਤੀ 'ਚ ਕਰੀਬ 60 ਫ਼ੀਸਦੀ ਦੀ ਗਿਰਾਵਟ ਦੇਖੀ ਗਈ। ਇਕਰਾ ਮੁਤਾਬਕ ਘਰੇਲੂ ਹਵਾਬਾਜ਼ੀ ਕੰਪਨੀਆਂ ਨੇ ਵੀ ਆਪਣੀ ਸਮਰੱਥਾ 'ਚ ਵਿਸਥਾਰ ਕੀਤਾ ਹੈ। ਸਤੰਬਰ 'ਚ ਕੰਪਨੀਆਂ ਨੇ ਕਰੀਬ 46 ਫ਼ੀਸਦੀ ਸਮਰੱਥਾ ਨਾਲ ਕੰਮ ਕੀਤਾ ਜੋ ਅਗਸਤ 'ਚ 33 ਫ਼ੀਸਦੀ ਸੀ।
ਬਾਸਕਟਬਾਲ ਚੈਂਪੀਅਨਸ਼ਿਪ ਖਤਮ, ਲੜਕਿਆਂ 'ਚ ਟੀਮ ਰਿਮੈਂਬਰਿੰਗ ਕੋਬੇ ਰਹੀ ਜੇਤੂ
NEXT STORY