ਹੋਸ਼ੰਗਾਬਾਦ-ਕੋਰੋਨਾਵਾਇਰਸ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਲਾਕਡਾਊਨ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ। ਲੋਕਾਂ ਨੂੰ ਘਰਾਂ 'ਚ ਰਹਿਣ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਲਈ ਪ੍ਰਸ਼ਾਸਨ ਸਖਤੀ ਵੀ ਕਰ ਰਿਹਾ ਹੈ । ਪੁਲਸ ਵਾਲੇ ਜਿੱਥੇ ਲਾਕਡਾਊਨ ਤੋੜਨ ਵਾਲਿਆਂ 'ਤੇ ਸਖਤੀ ਦਿਖਾ ਰਹੇ ਹਨ, ਉੱਥੇ ਬੇਸਹਾਰਾ ਲੋਕਾਂ ਦੀ ਮਦਦ ਲਈ ਵੀ ਅੱਗੇ ਆ ਰਹੇ ਹਨ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇਕ ਬਜ਼ੁਰਗ ਨੂੰ ਉਸ ਦੀ ਧੀ ਰੇਹੜੀ 'ਤੇ ਲਿਟਾ ਕੇ ਹਸਪਤਾਲ ਲਿਜਾ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਲਈ ਇਕ ਪੁਲਸ ਵਾਲਾ ਮਸੀਹਾ ਬਣ ਕੇ ਪਹੁੰਚਿਆ ਅਤੇ ਉਸ ਨੇ ਆਪਣੀ ਗੱਡੀ ਰਾਹੀਂ ਉਸ ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ।
ਦਰਅਸਲ ਹੋਸ਼ੰਗਾਬਾਦ 'ਚ ਪੁਲਸ ਕਰਮਚਾਰੀ ਸੂਰਜ ਜਮਰਾ ਸੜਕਾਂ 'ਤੇ ਗਸ਼ਤ ਕਰ ਰਿਹਾ ਸੀ ਕਿ ਕੋਈ ਲਾਕਡਾਈਨ ਨਾ ਤੋੜੇ। ਇੱਥੇ ਇਕ ਬਜ਼ੁਰਗ ਦਾ ਪੈਰ ਟੁੱਟ ਗਿਆ ਸੀ ਪਰ ਹਸਪਤਾਲ ਲਿਜਾਣ ਲਈ ਕੋਈ ਵੀ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੋ ਰਿਹਾ ਸੀ, ਜਿਸ ਕਾਰਨ ਬਜ਼ੁਰਗ ਦੀ ਧੀ ਨੇ ਉਸ ਨੂੰ ਰੇਹੜੀ 'ਤੇ ਲਿਟਾ ਕੇ ਹਸਪਤਾਲ ਲਿਜਾ ਰਿਹਾ ਸੀ। ਜਦੋਂ ਪੁਲਸ ਕਰਮਚਾਰੀ ਸੂਰਜ ਨੇ ਇਕ ਆਦਮੀ ਅਤੇ ਔਰਤ ਨੂੰ ਰੇਹੜੀ 'ਤੇ ਬਜ਼ੁਰਗ ਨੂੰ ਹਸਪਤਾਲ ਲਿਜਾਂਦੇ ਦੇਖਿਆ ਤਾਂ ਉਸ ਨੇ ਮਦਦ ਕਰਨ ਲਈ ਅੱਗੇ ਆਇਆ ਅਤੇ ਆਪਣੀ ਗੱਡੀ 'ਚ ਬਿਠਾ ਕੇ ਹਸਪਤਾਲ ਤੱਕ ਪਹੁੰਚਾਇਆ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
2 ਦਿਨ ਪਹਿਲਾਂ ਦਿੱਤਾ ਬੱਚੇ ਨੂੰ ਜਨਮ, ਕੋਰੋਨਾ ਪਾਜ਼ੀਟਿਵ ਨਿਕਲੀ ਔਰਤ
NEXT STORY