ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਹਰ ਕੋਈ ਚਿੰਤਿਤ ਨਜ਼ਰ ਆ ਰਿਹਾ ਹੈ। ਇਸ ਨਿਰਾਸ਼ਾ ਦੇ ਸਮੇਂ 'ਚ ਕਈ ਬਾਲੀਵੁੱਡ ਸੈਲੇਬ੍ਰਿਟੀਜ਼ ਐੱਨ. ਜੀ. ਓ. ਨਾਲ ਮਿਲ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਹੁਣ ਬਾਲੀਵੁੱਡ ਦੇ ਫੇਮਸ ਡਾਇਰੈਕਟਰ ਰੋਹਿਤ ਸ਼ੈੱਟੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਬੁਲਾਰਾ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ। ਇਸ ਪੋਸਟ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਉਹ ਸਕ੍ਰੀਨ 'ਤੇ ਖ਼ਤਰਿਆਂ ਦਾ ਖਿਡਾਰੀ ਹੈ ਪਰ ਪਰਦੇ ਪਿੱਛੇ ਉਹ ਇਕ ਸਮਝਦਾਰ ਅਤੇ ਦਿਆਲੂ ਵਿਅਕਤੀ ਹੈ।' ਉਨ੍ਹਾਂ ਨੇ ਅੱਗੇ ਰੋਹਿਤ ਸ਼ੈੱਟੀ ਦਾ ਧੰਨਵਾਦ ਕਰਦੇ ਹੋਏ ਲਿਖਿਆ, 'ਅਸੀਂ ਤੁਹਾਡੇ ਇਸ ਸਮਰਥਨ ਲਈ ਬਹੁਤ ਧੰਨਵਾਦੀ ਹਾਂ ਤੇ ਅਰਦਾਸ ਕਰਦੇ ਹਾਂ ਕਿ ਤੁਹਾਡੀ ਇਸ ਮਦਦ ਦੇ ਬਦਲੇ ਬਹੁਤ ਸਾਰਾ ਅਸ਼ੀਰਵਾਦ ਮਿਲੇ।'
ਉਥੇ ਹੀ ਮਨਜਿੰਦਰ ਸਿੰਘ ਸਿਰਸਾ ਦੀ ਇਸ ਪੋਸਟ ਨੂੰ ਪੈਪਰਾਜੀ ਫੋਟੋਗ੍ਰਾਫਰ ਵਾਇਰਲ ਭਾਅਨੀ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਉਨ੍ਹਾਂ ਨੇ ਲਿਖਿਆ, 'ਰੋਹਿਤ ਸ਼ੈੱਟੀ ਨੇ ਇਕ ਗੁਰਦੁਆਰੇ ਨੂੰ ਕੋਵਿਡ ਮਰੀਜ਼ ਦੇ ਇਲਾਜ ਲਈ 250 ਬੈੱਡ ਤੇ ਆਰਥਿਕ ਮਦਦ ਕੀਤੀ ਹੈ।
ਦੱਸ ਦੇਈਏ ਕਿ ਨਿਰਦੇਸ਼ਕ ਕਲਰਜ਼ ਟੀ. ਵੀ. ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਦੇ ਸੀਜ਼ਨ 11 'ਚ ਨਜ਼ਰ ਆਉਣ ਵਾਲੇ ਹਨ। ਉਹ ਇਸ ਸ਼ੋਅ ਦੀ ਮੇਜ਼ਬਾਨੀ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਹ ਬਾਲੀਵੁੱਡ ਇੰਡਸਟਰੀ 'ਚ 'ਗੋਲਮਾਲ', 'ਗੋਲਮਾਲ ਰਿਟਰਨਜ਼', 'ਸਿੰਬਾ', 'ਬੋਲ ਬਚਨ', 'ਸਿੰਘਮ ਰਿਟਰਨਜ਼', 'ਚੇਨਈ ਐਕਸਪ੍ਰੈਸ', 'ਦਿਲਵਾਲੇ' ਵਰਗੀਆਂ ਸ਼ਾਨਦਾਰ ਫ਼ਿਲਮਾਂ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ।
ਰੋਹਿਤ ਸ਼ੈੱਟੀ ਦੀ ਫ਼ਿਲਮ 'ਸੂਰਿਆਵੰਸ਼ੀ' 'ਚ ਅਕਸ਼ੈ ਕੁਮਾਰ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲਾ ਹੈ। ਇਹ ਫ਼ਿਲਮ ਪਿਛਲੇ ਸਾਲ 2020 'ਚ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਅੱਗੇ ਵਧਾ ਦਿੱਤੀ ਗਈ ਪਰ ਹੁਣ ਇਕ ਵਾਰ ਫਿਰ ਕੋਵਿਡ ਦੀ ਦੂਜੀ ਲਹਿਰ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਦਾਕਾਰ ਰਣਵੀਰ ਸਿੰਘ ਆਪਣੀ ਫ਼ਿਲਮ 'ਸਰਕਸ' 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ 'ਚ ਉਹ ਜੈਕਲੀਨ ਫਰਨਾਂਡਿਸ ਨਾਲ ਨਜ਼ਰ ਆਵੇਗਾ।
ਕੇਜਰੀਵਾਲ ਬੋਲੇ- ‘ਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਟੀਕਾ ਲਗਵਾਉਣਾ ਜ਼ਰੂਰੀ ਹੈ’
NEXT STORY