ਮੁੰਬਈ- ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਬੁਲਾਰੇ ਆਨੰਦ ਦੂਬੇ ਨੇ ਸੈਫ ਅਲੀ ਖਾਨ ਦੇ ਹਮਲਾਵਰ ਨੂੰ ਗ੍ਰਿਫ਼ਤਾਰ ਕਰਨ 'ਚ ਦੇਰੀ 'ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦਾ ਇਸ ਅਹਿਮ ਮਾਮਲੇ ਪ੍ਰਤੀ ਰਵੱਈਆ ਬਹੁਤ ਖਰਾਬ ਹੈ। ਦੂਬੇ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਫਿਲਮ 'ਐਮਰਜੈਂਸੀ' ਦੇਖਣ ਦਾ ਸਮਾਂ ਹੈ ਪਰ ਉਨ੍ਹਾਂ ਨੂੰ ਸੂਬੇ ਵਿੱਚ ਐਮਰਜੈਂਸੀ ਵਰਗੀ ਸਥਿਤੀ ਨਹੀਂ ਦਿਖਾਈ ਦੇ ਰਹੀ।
ਇਹ ਵੀ ਪੜ੍ਹੋ-ਮਸ਼ਹੂਰ ਕੋਰੀਓਗ੍ਰਾਫਰ ਆਪਣੇ ਪਤੀ ਨੂੰ ਸਮਝਦੀ ਸੀ 'ਗੇਅ', ਖੋਲ੍ਹਿਆ ਭੇਤ
ਸ਼ਿਵ ਸੈਨਾ-ਯੂ.ਬੀ.ਟੀ. ਦੇ ਬੁਲਾਰੇ ਆਨੰਦ ਦੂਬੇ ਨੇ ਕਿਹਾ, "ਸੈਫ ਅਲੀ ਖਾਨ ਦੇ ਘਰ ਅੰਦਰ ਚੋਰੀ ਦੀ ਘਟਨਾ ਨੂੰ ਲਗਭਗ 40 ਘੰਟੇ ਦਾ ਸਮਾਂ ਹੋ ਗਿਆ ਹੈ ਪਰ ਚੋਰ ਅਜੇ ਤੱਕ ਨਹੀਂ ਮਿਲਿਆ ਹੈ। ਸਾਬਕਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਕਹਿ ਰਹੇ ਹਨ ਕਿ ਅਸੀਂ ਚੋਰ ਨੂੰ ਫੜ ਲਿਆ ਹੈ ਪਰ ਬਾਅਦ 'ਚ ਕੁਝ ਘੰਟਿਆਂ ਬਾਅਦ, ਪੁਲਸ ਵਿਭਾਗ ਦੇ ਕਾਨੂੰਨ ਅਤੇ ਵਿਵਸਥਾ ਦੇ ਜੁਆਇੰਟ ਸੀ.ਪੀ, ਚੌਧਰੀ ਕਹਿ ਰਹੇ ਹਨ ਕਿ ਚੋਰ ਅਜੇ ਤੱਕ ਨਹੀਂ ਫੜਿਆ ਗਿਆ। ਇਹ ਕੀ ਚੱਲ ਰਿਹਾ ਹੈ?"ਉਨ੍ਹਾਂ ਕਿਹਾ, "ਆਮ ਆਦਮੀ ਨੂੰ ਸਰਕਾਰ ਕਿਵੇਂ ਭਰੋਸਾ ਦੇਵੇਗੀ ਕਿ ਉਹ ਸੁਰੱਖਿਅਤ ਹਨ, ਜਦੋਂ ਚੋਰ ਅਤੇ ਲੁਟੇਰੇ ਦਿਨ-ਦਿਹਾੜੇ ਚੋਰੀ ਕਰਦੇ ਹਨ ਅਤੇ ਚਾਕੂਆਂ ਨਾਲ ਹਮਲਾ ਕਰਦੇ ਹਨ ਅਤੇ ਲੋਕਾਂ ਨੂੰ ਜ਼ਖਮੀ ਕਰਦੇ ਹਨ ਅਤੇ ਭੱਜ ਜਾਂਦੇ ਹਨ। ਪੁਲਸ ਉਨ੍ਹਾਂ ਦਾ ਪਤਾ ਨਹੀਂ ਲਗਾ ਸਕਦੀ। ਇਹ ਉਹੀ ਮੁੰਬਈ ਪੁਲਸ ਹੈ।" ਜੋ ਕਿ ਸਭ ਤੋਂ ਵੱਡੇ ਅੱਤਵਾਦੀਆਂ ਨੂੰ ਵੀ ਫੜ ਕੇ ਫਾਂਸੀ 'ਤੱਕ ਲੈ ਜਾਂਦੀ ਹੈ ਪਰ ਜਦੋਂ ਗ੍ਰਹਿ ਮੰਤਰੀ ਅਤੇ ਸਰਕਾਰ ਉਦਾਸੀਨ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ?"
ਇਹ ਵੀ ਪੜ੍ਹੋ- ਹਾਦਸੇ ਦੇ ਬਾਅਦ 30 ਮਿੰਟ ਤੱਕ ਜ਼ਿੰਦਾ ਰਿਹਾ ਅਦਾਕਾਰ, ਨਹੀਂ ਬਚ ਸਕੀ ਜਾਨ
ਉਨ੍ਹਾਂ ਅੱਗੇ ਕਿਹਾ, "ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਕੋਲ ਫਿਲਮ ਦੇਖਣ ਦਾ ਸਮਾਂ ਹੈ, ਜਿਸ ਦਾ ਨਾਂ 'ਐਮਰਜੈਂਸੀ' ਅਤੇ ਅਦਾਕਾਰਾ ਕੰਗਨਾ ਰਣੌਤ ਹੈ ਪਰ ਉਹ ਰਾਜ ਵਿੱਚ ਐਮਰਜੈਂਸੀ ਵਰਗੀ ਸਥਿਤੀ ਨੂੰ ਨਹੀਂ ਦੇਖ ਪਾ ਰਹੇ। ਸਾਨੂੰ ਐਮਰਜੈਂਸੀ ਵਰਗੀ ਸਥਿਤੀ ਨੂੰ ਵੇਖਣਾ ਪਏਗਾ, ਐਮਰਜੈਂਸੀ ਫਿਲਮ ਦੇਖਣ ਦਾ ਕੀ ਲਾਭ ਹੋਣ ਵਾਲਾ ਹੈ ?"ਉਨ੍ਹਾਂ ਕਿਹਾ, "ਸਾਨੂੰ ਨਹੀਂ ਪਤਾ ਕਿ ਇਹ ਚੋਰ ਕਦੋਂ ਫੜਿਆ ਜਾਵੇਗਾ, ਜਿਸ ਕਾਰਨ ਮੁੰਬਈ ਦੇ ਲੱਖਾਂ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਦੋਂ ਪੁਲਸ ਇੰਨੀ ਵੱਡੀ ਹਸਤੀ ਦੇ ਘਰੋਂ ਚੋਰੀ ਕਰਨ ਵਾਲੇ ਚੋਰ ਨੂੰ ਫੜਨ ਵਿੱਚ ਅਸਮਰੱਥ ਹੈ, ਤਾਂ "ਘਰ ਵਿੱਚ ਚੋਰੀ ਹੋਣ 'ਤੇ ਪੁਲਸ ਕੀ ਕਰੇਗੀ? ਜੇਕਰ ਇਸ ਹਾਈ ਪ੍ਰੋਫਾਈਲ ਮਾਮਲੇ 'ਚ ਕੋਈ ਗੰਭੀਰਤਾ ਨਹੀਂ ਹੈ ਤਾਂ ਪੁਲਸ ਦੇਸ਼ 'ਚ ਵਾਪਰਨ ਵਾਲੇ ਅਪਰਾਧ, ਚੋਰੀ ਅਤੇ ਛੁਰਾ ਮਾਰਨ ਦੀ ਘਟਨਾ ਨੂੰ ਕਿਵੇਂ ਗੰਭੀਰਤਾ ਨਾਲ ਲਵੇਗੀ? ਇਹ ਬਹੁਤ ਹੀ ਮੰਦਭਾਗਾ ਹੈ। ਸਾਨੂੰ ਉਮੀਦ ਹੈ ਕਿ ਪੁਲਿਸ ਜਲਦੀ ਹੀ ਕਾਰਵਾਈ ਕਰੇਗੀ। ਚੋਰ ਨੂੰ ਜਲਦੀ ਤੋਂ ਜਲਦੀ ਫੜਨ ਲਈ ਕੰਮ ਕਰੇ। ਗ੍ਰਹਿ ਮੰਤਰੀ ਫਿਲਮ ਦੇਖਣ ਦੀ ਬਜਾਏ ਪੁਲਸ ਵਿਭਾਗ ਨੂੰ ਹੁਕਮ ਦਵੇ ਕਿ ਉਹ ਚੋਰ ਨੂੰ ਫੜ ਕੇ ਇੱਥੇ ਲੈ ਲਿਆਉਣ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀ ਅਰਥਵਿਵਸਥਾ ਪਟੜੀ 'ਤੇ ਪਰਤਣ ਨੂੰ ਤਿਆਰ : RBI ਦੀ ਰਿਪੋਰਟ
NEXT STORY