ਮੁੰਬਈ (ਬਿਊਰੋ) : ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ 'ਚ ਇਕ ਔਰਤ ਨਾਲ ਹੈਵਾਨੀਅਤ ਕੀਤੀ ਗਈ ਹੈ। ਇੱਥੇ 50 ਸਾਲ ਦੀ ਔਰਤ ਨਾਲ ਕੁਝ ਦਰਿੰਦਿਆਂ ਨੇ ਮਿਲ ਕੇ ਸਮੂਹਕ ਜਬਰ-ਜ਼ਿਨਾਹ ਕੀਤਾ ਅਤੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ ਇਕ ਵਾਰ ਫਿਰ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਾਮਲੇ 'ਤੇ ਤੁਰੰਤ ਸਖ਼ਤ ਕਾਰਵਾਈ ਕਰਨੇ ਕੇ ਹੁਕਮ ਦਿੱਤੇ ਅਤੇ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉੱਥੇ ਹੀ ਇਸ ਦੌਰਾਨ ਬਦਾਯੂੰ ਸਮੂਹਕ 'ਜਬਰ-ਜ਼ਿਨਾਹ' ਮਾਮਲੇ ਸਬੰਧੀ ਮਹਿਲਾ ਕਮਿਸ਼ਨ ਦੀ ਮੈਂਬਰ ਚੰਦਰਮੁਖੀ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਦੀ ਵਜ੍ਹਾ ਨਾਲ ਕਮਿਸ਼ਨ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਜਾ ਭੱਟ ਨੇ ਵੀ ਚੰਦਰਮੁਖੀ ਦੇ ਵਿਵਾਦਤ ਬਿਆਨ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਨੂੰ ਤਿੱਖਾ ਸਵਾਲ ਵੀ ਕੀਤਾ।
ਅਸਲ 'ਚ ਔਰਤ ਨਾਲ ਹੋਈ ਸਮੂਹਕ 'ਜਬਰ-ਜ਼ਿਨਾਹ' ਦੀ ਘਟਨਾ ਬਾਰੇ ਦੱਸਦਿਆਂ ਚੰਦਰਮੁਖੀ ਨੇ ਆਪਣੇ ਬਿਆਨ 'ਚ ਕਿਹਾ, 'ਕਿਸੀ ਦੇ ਪ੍ਰਭਾਵ 'ਚ ਔਰਤ ਨੂੰ ਵੇਲੇ-ਕੁਵੇਲੇ ਘਰੋਂ ਨਹੀਂ ਜਾਣਾ ਚਾਹੀਦਾ। ਸੋਚਦੀ ਹਾਂ ਜੇਕਰ ਸੰਧਿਆ ਵੇਲੇ ਉਹ ਔਰਤ ਨਾ ਗਈ ਹੁੰਦਾ ਜਾਂ ਕੋਈ ਪਰਿਵਾਰ ਦਾ ਬੱਚਾ ਨਾਲ ਹੁੰਦਾ ਤਾਂ ਸ਼ਾਇਦ ਅਜਿਹੀ ਘਟਨਾ ਨਾ ਹੁੰਦੀ।' ਚੰਦਰਮੁਖੀ ਦੇ ਇਸ ਬਿਆਨ 'ਤੇ ਖ਼ੂਬ ਚਰਚਾ ਹੋ ਰਹੀ ਹੈ। ਨਾਲ ਹੀ ਉਨ੍ਹਾਂ ਨੂੰ ਅਜਿਹਾ ਬਿਆਨ ਦੇਣ 'ਤੇ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਹੀ ਅਦਾਕਾਰਾ ਪੂਜਾ ਭੱਟ ਨੇ ਚੰਦਰਮੁਖੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਸਖ਼ਤ ਆਲੋਚਨਾ ਕੀਤੀ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕੀਤਾ। ਪੂਜਾ ਭੱਟ ਨੇ ਟਵਿਟਰ 'ਤੇ ਚੰਦਰਮੁਖੀ ਦੇ ਬਿਆਨ ਤੋਂ ਬਾਅਦ ਰੇਖਾ ਸ਼ਰਮਾ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਟੈਗ ਕਰਦਿਆਂ ਲਿਖਿਆ, 'ਰੇਖਾ ਜੀ ਕੀ ਤੁਸੀਂ ਇਸ ਬਿਆਨ ਨਾਲ ਸਹਿਮਤ ਹੋ। ਕੀ ਤੁਹਾਨੂੰ ਵੀ ਇਹੀ ਲੱਗਦਾ ਹੈ ਕਿ ਔਰਤ ਦਾ ਗ਼ਲਤ ਸਮੇਂ 'ਚ ਮੰਦਰ ਜਾਣ ਲਈ ਬਾਹਰ ਨਿਕਲਣਾ ਠੀਕ ਨਹੀਂ ਸੀ।' ਪੂਜਾ ਭੱਟ ਦੇ ਇਸ ਟਵੀਟ ਦਾ ਰੇਖਾ ਸ਼ਰਮਾ ਨੇ ਵੀ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ ਜਵਾਬ 'ਚ ਮਹਿਲਾ ਕਮਿਸ਼ਨ ਦੀ ਮੈਂਬਰ ਚੰਦਰਮੁਖੀ ਦੇ ਬਿਆਨ ਨੂੰ ਖਾਰਜ ਕੀਤਾ। ਨਾਲ ਹੀ ਔਰਤਾਂ ਸਬੰਧੀ ਆਪਣੀ ਸਾਫ਼ ਰਾਏ ਵੀ ਦਿੱਤੀ। ਰੇਖਾ ਨੇ ਆਪਣੇ ਟਵੀਟ 'ਚ ਲਿਖਿਆ, 'ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਮੈਨੂੰ ਨਹੀਂ ਪਤਾ ਕਿ ਉਸ ਨੇ ਅਜਿਹਾ ਕਿਉਂ ਕਿਹਾ ਹੈ। ਸਾਰੀਆਂ ਔਰਤਾਂ ਨੂੰ ਪੂਰਾ ਹੱਕ ਹੈ ਕਿ ਉਹ ਕਦੀ ਵੀ ਤੇ ਕਿਤੇ ਵੀ ਜਾ ਸਕਦੀਆਂ ਹਨ। ਔਰਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਸਮਾਜ ਦਾ ਕੰਮ ਹੈ।' ਰੇਖਾ ਸ਼ਰਮਾ ਦੇ ਇਸ ਜਵਾਬ 'ਤੇ ਪੂਜਾ ਭੱਟ ਨੇ ਵੀ ਸਹਿਮਤੀ ਜ਼ਾਹਿਰ ਕੀਤੀ ਹੈ। ਨਾਲ ਹੀ ਉਮੀਦ ਕੀਤੀ ਹੈ ਕਿ ਇਸ ਮਾਮਲੇ 'ਚ ਵੀ ਜਲਦ ਨਿਆਂ ਹੋਵੇਗਾ।
ਕਿਸਾਨ ਆਗੂਆਂ ਤੇ ਖੇਤੀਬਾੜੀ ਮੰਤਰੀ ਵਿਚਾਲੇ ਮਾਹੌਲ ਗਰਮਾਇਆ
NEXT STORY