ਪੁੰਛ (ਧਨੁਜ)- ਪੁੰਛ ਪੁਲਸ ਨੇ ਭਾਰਤ-ਪਾਕਿ ਕੰਟਰੋਲ ਰੇਖਾ ’ਤੇ ਚੱਕਾਂ ਦਾ ਬਾਗ ਪੁਆਇੰਟ ਤੋਂ ਪਾਕਿਸਤਾਨ ਜਾ ਰਹੇ ਇਕ ਪਰਿਵਾਰ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਜਾਫਰ ਇਕਬਾਲ ਪੁੱਤਰ ਖਾਦਮ ਹੁਸੈਨ ਵਾਸੀ ਮੇਂਢਰ ਤਹਿਸੀਲ ਆਪਣੀ ਮਾਂ, 2 ਸਾਲੀਆਂ ਅਤੇ ਆਪਣੇ 2 ਬੱਚਿਆਂ ਨਾਲ ਮੰਗਲਵਾਰ ਚੱਕਾਂ ਦਾ ਬਾਗ ਦੇ ਐਲ. ਓ. ਸੀ. ਵਪਾਰ ਕੇਂਦਰ ਦੇ ਬਾਹਰ ਪੁੱਜਾ। ਉਹ ਉਥੋਂ ਪਰਿਵਾਰ ਸਮੇਤ ਪਾਕਿਸਤਾਨ ਜਾਣਾ ਚਾਹੁੰਦਾ ਸੀ। ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਭ ਨੂੰ ਹਿਰਾਸਤ ’ਚ ਲੈ ਲਿਆ |
ਜ਼ਫਰ ਇਕਬਾਲ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਆਪਣੇ ਰਿਸ਼ਤੇਦਾਰਾਂ ਨਾਲ ਕਈ ਸਾਲਾਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ । ਅੱਜ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਕਈ ਵਾਰ ਮੇਂਢਰ ਤਹਿਸੀਲ ਪ੍ਰਸ਼ਾਸਨ, ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਮਲਾ ਸੁਲਝਾਉਣ ਲਈ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਮਾਮਲਾ ਹੱਲ ਨਾ ਹੋਣ ਕਾਰਨ ਉਹ ਰੋਸ ਵਜੋਂ ਇੱਥੇ ਪਹੁੰਚੇ ਹਨ। ਇਸ ਪੂਰੇ ਮਾਮਲੇ ਸਬੰਧੀ ਜਦੋਂ ਜਗ ਬਾਣੀ ਦੇ ਨੁਮਾਇੰਦੇ ਨੇ ਤਹਿਸੀਲਦਾਰ ਮੇਂਢਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਲੱਤ 'ਤੇ ਲੱਗੇ ਪਲਾਸਟਰ ਦੀ ਨਹੀਂ ਪਰਵਾਹ, ਹਸਪਤਾਲ ਜਾਂਦਿਆਂ ਮਰੀਜ਼ ਤੇ ਐਂਬੂਲੈਂਸ ਡਰਾਈਵਰ ਨੇ ਟਕਰਾਏ ਜਾਮ
NEXT STORY