ਦੇਹਰਾਦੂਨ (ਉੱਤਰਾਖੰਡ): ਪ੍ਰੇਮਨਗਰ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਭਿਆਨਕ ਮੁਕਾਬਲੇ ਵਿੱਚ ਇੱਕ ਲੁਟੇਰਾ ਮਾਰਿਆ ਗਿਆ। ਇਸ ਗੋਲੀਬਾਰੀ ਵਿੱਚ ਪ੍ਰੇਮਨਗਰ ਦੇ ਥਾਣਾ ਮੁਖੀ (SHO) ਨਰੇਸ਼ ਰਾਠੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਮਾਰੇ ਗਏ ਬਦਮਾਸ਼ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸ਼ਾਮਲੀ ਨਿਵਾਸੀ ਅਕਰਮ ਵਜੋਂ ਹੋਈ ਹੈ।
ਇਹ ਵੀ ਪੜ੍ਹੋ - ਗੱਡੀ 'ਚ ਚੱਲੇ ਹੋ ਦਿੱਲੀ, ਤਾਂ ਪੜ੍ਹ ਲਓ ਇਹ ਖ਼ਬਰ, ਮਹਿੰਗੀ ਹੋ ਗਈ ਐਂਟਰੀ
ਲੁੱਟ ਤੋਂ ਬਾਅਦ ਸ਼ੁਰੂ ਹੋਇਆ ਮੁਕਾਬਲਾ
ਘਟਨਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਗੁਜਰਾਤ ਨੰਬਰ ਦੀ ਕਾਲੀ ਕਾਰ ਵਿੱਚ ਸਵਾਰ ਤਿੰਨ ਬਦਮਾਸ਼ਾਂ ਨੇ ਝਾਝਰਾ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਦੇਵਰਾਜ ਨੂੰ ਨਿਸ਼ਾਨਾ ਬਣਾਇਆ। ਬਦਮਾਸ਼ਾਂ ਨੇ ਦੇਵਰਾਜ ਤੋਂ 2 ਲੱਖ ਰੁਪਏ ਨਕਦ, ਮੋਬਾਈਲ ਅਤੇ ਜ਼ਰੂਰੀ ਕਾਗਜ਼ਾਤ ਵਾਲਾ ਬੈਗ ਖੋਹ ਲਿਆ ਅਤੇ ਉਸ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ SHO ਨਰੇਸ਼ ਰਾਠੌਰ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਦੇਵਰਾਜ ਨੂੰ ਨਾਲ ਲੈ ਕੇ ਬਦਮਾਸ਼ਾਂ ਦਾ ਪਿੱਛਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ - ਆਉਣ ਵਾਲੇ ਮਹੀਨੇ ਭਾਰਤ 'ਤੇ ਪੈਣਗੇ ਭਾਰੀ: ਰਸੋਈ ਤੋਂ ਲੈ ਕੇ ਤੇਲ ਤੱਕ, ਸਭ ਕੁਝ ਹੋਵੇਗਾ ਮਹਿੰਗਾ!
ਜੰਗਲ 'ਚ ਹੋਈ ਗੋਲੀਬਾਰੀ
ਪੁਲਸ ਨੇ ਬਦਮਾਸ਼ਾਂ ਨੂੰ ਜੰਗਲ ਦੇ ਇਲਾਕੇ ਵਿੱਚ ਘੇਰ ਲਿਆ। ਪੁਲਸ ਨੂੰ ਦੇਖ ਕੇ ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਇੱਕ ਗੋਲੀ ਇੰਸਪੈਕਟਰ ਨਰੇਸ਼ ਰਾਠੌਰ ਨੂੰ ਲੱਗੀ। ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਇੱਕ ਬਦਮਾਸ਼ ਜ਼ਖਮੀ ਹੋ ਗਿਆ, ਜਿਸ ਨੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਦਿੱਤਾ। ਹਾਲਾਂਕਿ, ਅੰਧੇਰੇ ਦਾ ਫਾਇਦਾ ਚੁੱਕ ਕੇ ਉਸਦੇ ਦੋ ਸਾਥੀ ਫਰਾਰ ਹੋਣ ਵਿੱਚ ਕਾਮਯਾਬ ਰਹੇ।
ਇਹ ਵੀ ਪੜ੍ਹੋ - ਅਨੋਖੀ ਪ੍ਰੇਮ ਕਹਾਣੀ: 66 ਸਾਲਾ ਵਿਅਕਤੀ ਨੇ ਪੋਤੀ ਵਰਗੀ ਮੁਟਿਆਰ ਨਾਲ ਕਰਵਾਇਆ ਵਿਆਹ
ਉੱਚ ਅਧਿਕਾਰੀ ਪਹੁੰਚੇ ਹਸਪਤਾਲ
ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਐਸਪੀ ਪ੍ਰਮੇਂਦਰ ਸਿੰਘ ਡੋਬਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਪਹੁੰਚ ਕੇ ਜ਼ਖਮੀ SHO ਅਤੇ ਪੀੜਤ ਦੇਵਰਾਜ ਦਾ ਹਾਲਚਾਲ ਜਾਣਿਆ। ਪੁਲਸ ਮੁਤਾਬਕ ਫਰਾਰ ਬਦਮਾਸ਼ਾਂ ਦੀ ਭਾਲ ਲਈ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਰਮਨਾਕ! ਅੰਤਿਮ ਸੰਸਕਾਰ ਲਈ ਜਾ ਰਹੇ ਸ਼ਵ ਵਾਹਨ ਨੂੰ ਪੈਟਰੋਲ ਪੰਪ ਨੇ ਨਹੀਂ ਦਿੱਤਾ ਤੇਲ, ਫਿਰ ਪਰਿਵਾਰ ਨੇ...
NEXT STORY