ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਅਪਣਾਈ ਗਈ ਪਾਰਦਰਸ਼ੀ ਪ੍ਰਣਾਲੀ, ਇਮਾਨਦਾਰ ਯਤਨਾਂ ਅਤੇ ਜਨ ਭਾਗੀਦਾਰੀ ’ਤੇ ਜ਼ੋਰ ਦੇਣ ਕਾਰਨ ਪਿਛਲੇ 9 ਸਾਲਾਂ ਵਿਚ ਕਰੀਬ 25 ਕਰੋੜ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਿਆ ਗਿਆ ਹੈ। ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਲਾਭਪਾਤਰੀਆਂ ਨਾਲ ਵੀਡੀਓ ਕਾਨਫਰੰਸ ਦੇ ਮਾਧਿਅਮ ਰਾਹੀਂ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਭਾਰਤ ਵਿਚ ਗਰੀਬੀ ਘੱਟ ਹੋ ਸਕਦੀ ਹੈ ਪਰ ਗਰੀਬਾਂ ਨੇ ਦਿਖਾਇਆ ਹੈ ਕਿ ਜੇ ਉਨ੍ਹਾਂ ਨੂੰ ਸੋਮੇ ਦਿੱਤੇ ਜਾਣ ਤਾਂ ਇਹ ਹੋ ਸਕਦਾ ਹੈ। ਗਰੀਬੀ ਦੇ ਅੰਕੜਿਆਂ ਵਿਚ ਆਈ ਗਿਰਾਵਟ ਨੂੰ ਚਿੰਨ੍ਹਿਤ ਕਰਨ ਵਾਲੀ ਨੀਤੀ ਆਯੋਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਨੇ ਗਰੀਬਾਂ ਨੂੰ ਮਦਦ ਕਰਨ ਲਈ ਹੋਰ ਦੇਸ਼ਾਂ ਦੇ ਸਾਹਮਣੇ ਇਕ ਮਾਡਲ ਪੇਸ਼ ਕੀਤਾ ਹੈ ਅਤੇ ਦੁਨੀਆ ਦਾ ਧਿਆਨ ਆਕਰਸ਼ਿਤ ਕੀਤਾ ਹੈ।
ਇਹ ਵੀ ਪੜ੍ਹੋ- ਗੁਜਰਾਤ 'ਚ ਵਾਪਰਿਆ ਦਰਦਨਾਕ ਹਾਦਸਾ, ਵਿਦਿਆਰਥੀਆਂ ਨਾਲ ਭਰੀ ਕਿਸ਼ਤੀ ਝੀਲ 'ਚ ਪਲਟੀ, 15 ਦੀ ਮੌਤ
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਉਤਸ਼ਾਹਜਨਕ ਰਿਪੋਰਟ ਹੈ। ਮੋਦੀ ਨੇ ਕਿਹਾ ਕਿ ਯਾਤਰਾ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਫਲਤਾ ਮਿਲੀ ਹੈ ਅਤੇ ਇਹ ਦੋ ਮਹੀਨਿਆਂ ’ਚ ਹੀ ਇਕ ਜਨ ਅੰਦੋਲਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਪਹਿਲਾਂ 26 ਜਨਵਰੀ ਤੱਕ ਚੱਲਣ ਵਾਲੀ ਸੀ ਪਰ ਇਸ ਨੂੰ ਲੋਕਾਂ ਦਾ ਇੰਨਾ ਸਮਰਥਨ ਮਿਲਿਆ ਹੈ ਅਤੇ ਹੁਣ ਲੋਕਾਂ ਦੀ ਮੰਗ ਹੈ ਕਿ ਮੋਦੀ ਦੀ ਗਾਰੰਟੀ ਵਾਲੀ ਗੱਡੀ ਸਾਡੇ ਪਿੰਡ ’ਚ ਵੀ ਆਉਣੀ ਚਾਹੀਦੀ ਹੈ। ਇਸ ਲਈ ਮੋਦੀ ਦੀ ਗਾਰੰਟੀ ਵਾਲੀ ਗੱਡੀ ਨੂੰ ਫਰਵਰੀ ’ਚ ਵੀ ਚਲਾਵਾਂਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਯੁੱਧਿਆ 'ਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ, ਰਾਮ ਭਗਤਾਂ ਨੇ ਦਿਲ ਖੋਲ੍ਹ ਕੇ ਲਾਏ ਲੰਗਰ
NEXT STORY