ਨਵੀਂ ਦਿੱਲੀ— ਪ੍ਰਦੁਮਨ ਹੱਤਿਆਕਾਂਡ ਵਿਚ ਸੀ. ਬੀ. ਆਈ. ਕੇਸ ਨਾਲ ਜੁੜੇ 7 ਪੁਲਸ ਮੁਲਾਜ਼ਮਾਂ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰ ਸਕਦੀ ਜਾਂ ਉਨ੍ਹਾਂ ਨੂੰ ਕੇਸ ਵਿਚ ਮੁਲਜ਼ਮ ਬਣਾ ਸਕਦੀ ਹੈ। ਇਨ੍ਹਾਂ ਪੁਲਸ ਮੁਲਾਜ਼ਮਾਂ 'ਤੇ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਜਾਣ-ਬੁੱਝ ਕੇ ਸਬੂਤਾਂ ਨਾਲ ਖਿਲਵਾੜ ਕੀਤਾ। ਚੰਡੀਗੜ੍ਹ ਦੀ ਸੀ. ਬੀ. ਆਈ. ਕੋਰਟ 'ਚ ਪ੍ਰਦੁਮਨ ਕੇਸ ਦੀ ਅੱਜ ਸੁਣਵਾਈ ਹੈ।
ਜਾਂਚ ਵਿਚ ਆਇਆ ਹੈ ਕਿ ਇਕ ਟੀਚਰ ਨੇ ਮੁਲਜ਼ਮ ਵਿਦਿਆਰਥੀ ਅਤੇ ਪ੍ਰਦੁਮਨ ਨੂੰ ਇਕ ਦਿਨ ਪਹਿਲਾਂ ਇਕੱਠਿਆ ਬੁਲਾਇਆ ਸੀ ਅਤੇ ਮੁਲਜ਼ਮ ਵਿਦਿਆਰਥੀ ਹੱਤਿਆ ਦੇ ਬਾਅਦ ਉਸੇ ਟੀਚਰ ਦੇ ਕੋਲ ਗਿਆ ਸੀ।
ਇਸੇ ਟੀਚਰ ਅਤੇ ਸਕੂਲ ਮੈਨੇਜਮੈਂਟ ਦੇ ਕਹਿਣ 'ਤੇ ਵਿਦਿਆਰਥੀਆਂ ਤੋਂ ਖੂਨ ਨੂੰ ਸਾਫ ਕਰਵਾਇਆ ਗਿਆ। ਇਸੇ ਕਾਰਨ ਸੀ. ਬੀ. ਆਈ. ਟੀਚਰ ਨੂੰ ਵੀ ਸ਼ੱਕ ਦੇ ਘੇਰੇ ਵਿਚ ਰੱਖ ਰਹੀ ਹੈ।
ਮੋਦੀ ਭਾਰਤੀ ਸਿਆਸਤ 'ਚ 'ਅਜੇ ਵੀ' ਸਭ ਤੋਂ ਪਸੰਦੀਦਾ ਹਸਤੀ
NEXT STORY