ਨਵੀਂ ਦਿੱਲੀ- ਵਾਤਾਵਰਣ ਜੰਗਲਾਤ ਅਤੇ ਪਰਿਵਰਤਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸੋਮਵਾਰ ਨੂੰ ਕਿਹਾ ਕਿ ਡਾਲਫਿਨ ਦੀ ਸੁਰੱਖਿਆ ਲਈ ਪ੍ਰਾਜੈਕਟ ਦੀ ਰੂਪ-ਰੇਖਾ ਤਿਆਰ ਕਰ ਕੇ 15 ਦਿਨਾਂ ਅੰਦਰ ਇਸ ਦੀ ਰਸਮੀ ਲਾਂਚਿੰਗ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਇਤਿਹਾਸਕ ਲਾਲ ਕਿਲੇ ਤੋਂ ਰਾਸ਼ਟਰ ਦੇ ਨਾਂ ਸੰਬੋਧਨ 'ਚ ਪ੍ਰਾਜੈਕਟ ਡਾਲਫਿਨ ਦਾ ਐਲਾਨ ਕੀਤਾ ਸੀ। ਇਸ ਦੇ ਅਧੀਨ ਨਦੀਆਂ ਅਤੇ ਸਮੁੰਦਰਾਂ 'ਚ ਰਹਿਣ ਵਾਲੀ ਡਾਲਫਿਨ ਦੀ ਸੁਰੱਖਿਆ ਕਰ ਕੇ ਉਨ੍ਹਾਂ ਦੀ ਗਿਣਤੀ ਵਧਾਈ ਜਾਵੇਗੀ।
ਜਿੱਥੇ ਡਾਲਫਿਨ ਪਾਈ ਜਾਂਦੀ ਹੈ, ਉੱਥੇ ਮਛੇਰਿਆਂ ਅਤੇ ਨਦੀਆਂ ਤੇ ਸਮੁੰਦਰਾਂ 'ਤੇ ਨਿਰਭਰ ਸਥਾਨਕ ਲੋਕਾਂ ਦੀ ਮਦਦ ਨਾਲ ਇਸ ਪ੍ਰਾਜੈਕਟ ਨੂੰ ਅੰਜਾਮ ਦਿੱਤਾ ਜਾਵੇਗਾ। ਜੰਗਲਾਤ ਅਤੇ ਵਾਤਾਵਰਣ ਦੇ ਸੰਬੰਧ 'ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਇਕ ਵਰਚੁਅਲ ਬੈਠਕ 'ਚ ਸ਼੍ਰੀ ਜਾਵਡੇਕਰ ਨੇ ਕਿਹਾ,''ਸਾਡੀਆਂ ਨਦੀਆਂ 'ਚ 3 ਹਜ਼ਾਰ ਡਾਲਫਿਨ ਹੈ। 12 ਸੂਬਿਆਂ ਦੇ ਕਿਨਾਰੇ ਸਮੁੰਦਰਾਂ 'ਚ ਵੀ ਡਾਲਫਿਨ ਮਿਲਦੀਆਂ ਹਨ। 15 ਦਿਨਾਂ 'ਚ ਪ੍ਰਾਜੈਕਟ ਡਾਲਫਿਨ ਦੀ ਰੂਪ-ਰੇਖਾ ਤਿਆਰ ਕਰ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ।'' ਉਨ੍ਹਾਂ ਦੱਸਿਆ ਕਿ ਗੁਜਰਾਤ 'ਚ ਸ਼ੇਰਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੇ ਗਏ 'ਪ੍ਰਾਜੈਕਟ ਲਾਇਨ' ਦਾ ਵਿਸਥਾਰ ਹੁਣ ਪੂਰੇ ਦੇਸ਼ 'ਚ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਵੀ ਇਸ ਦਾ ਵੀ ਐਲਾਨ ਕੀਤਾ ਸੀ। ਹੁਣ ਸੂਬੇ 'ਚ ਸ਼ੇਰਾਂ ਦੀ ਗਿਣਤੀ 470 ਤੋਂ ਵੱਧ ਕੇ 674 ਹੋ ਗਈ ਹੈ। ਸਰਕਾਰ ਇਹ ਯਕੀਨੀ ਕਰੇਗੀ ਕਿ ਇਨ੍ਹਾਂ ਦੀ ਹੋਰ ਸੁਰੱਖਿਆ ਹੋਵੇ।
ਭਾਰਤ 'ਚ ਪੱਖਪਾਤ ਦੇ ਦੋਸ਼ਾਂ 'ਚ ਘਿਰੀ ਫੇਸਬੁੱਕ ਦਾ ਸਪੱਸ਼ਟੀਕਰਨ ਆਇਆ ਸਾਹਮਣੇ
NEXT STORY