ਕੋਲਕਾਤਾ— ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਅੱਜ ਯਾਨੀ ਕਿ ਸੋਮਵਾਰ ਨੂੰ ਅਭਿਜੀਤ ਨੇ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਤ੍ਰਿਣਮੂਲ ਕਾਂਗਰਸ (ਟੀ. ਐੱਸ. ਸੀ.) ’ਚ ਸ਼ਾਮਲ ਹੋ ਗਏ ਹਨ। ਦੱਸ ਦੇਈਏ ਕਿ ਕਾਂਗਰਸ ਪਾਰਟੀ ’ਚ ਰਹਿੰਦੇ ਹੋਏ ਅਭਿਜੀਤ ਪੱਛਮੀ ਬੰਗਾਲ ਦੇ ਜੰਗੀਪੁਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਅਭਿਜੀਤ ਮੁਖਰਜੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਤੇ ਟੀ. ਐੱਮ. ਸੀ. ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨਾਲ ਬੈਠਕ ਕੀਤੀ ਸੀ। ਉਸ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਉਹ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਅੱਜ ਇਸ ਕਿਆਸ ਅਤੇ ਅਟਕਲਾਂ ’ਤੇ ਮੋਹਰ ਲੱਗ ਗਈ ਅਤੇ ਅਭਿਜੀਤ ਨੇ ਕਾਂਗਰਸ ਛੱਡ ਕੇ ਟੀ. ਐੱਮ. ਸੀ. ਦਾ ਪੱਲਾ ਫੜ ਲਿਆ ਹੈ।
ਕੋਲਕਾਤਾ ਵਿਚ ਆਯੋਜਿਤ ਇਕ ਪ੍ਰੋਗਰਾਮ ’ਚ ਅਭਿਜੀਤ ਮੁਖਰਜੀ ਟੀ. ਐੱਮ. ਸੀ. ਨੇਤਾ ਪਾਰਥ ਚੈਟਰਜੀ ਦੀ ਮੌਜੂਦਗੀ ਵਿਚ ਟੀ. ਐੱਮ. ਸੀ. ’ਚ ਸ਼ਾਮਲ ਹੋਏ। ਚੈਟਰਜੀ ਨੇ ਕਿਹਾ ਕਿ ਅਸੀਂ ਪਾਰਟੀ ਵਿਚ ਅਭਿਜੀਤ ਦਾ ਸਵਾਗਤ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਆਪਣੀ ਪਰਿਵਾਰਕ ਵਿਰਾਸਤ ਨੂੰ ਲੈ ਕੇ ਆ ਰਹੇ ਅਭਿਜੀਤ ਦੇਸ਼ ’ਚ ਭਾਜਪਾ ਮੁਕਤ ਵਾਤਾਵਰਣ ਬਣਾਉਣ ਵਿਚ ਮਦਦ ਕਰਨਗੇ। ਇਸ ਮੌਕੇ ਅਭਿਜੀਤ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਦੀਦੀ ਅਤੇ ਅਭਿਸ਼ੇਕ ਦੇ ਨਿਰਦੇਸ਼ ’ਤੇ ਇੱਥੇ ਆਇਆ ਹਾਂ।
ਸ਼ਿਵਸੈਨਾ-ਭਾਜਪਾ ਦੇ ਸੰਬੰਧ ਆਮਿਰ ਖਾਨ-ਕਿਰਨ ਰਾਵ ਦੇ ਰਿਸ਼ਤੇ ਦੀ ਤਰ੍ਹਾ : ਸੰਜੇ ਰਾਊਤ
NEXT STORY