ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ 'ਚ ਸ਼ਿਵਕੁਟੀ ਥਾਣਾ ਖੇਤਰ ਦੇ ਅਧੀਨ ਫਾਫਾਮਊ ਘਾਟ 'ਤੇ ਬੁੱਧਵਾਰ ਸਵੇਰੇ ਚਾਰ ਲੋਕ ਨਦੀ 'ਚ ਡੁੱਬ ਗਏ। ਇਨ੍ਹਾਂ 'ਚੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸਹਾਇਕ ਪੁਲਸ ਕਮਿਸ਼ਨਰ (ਏ.ਸੀ.ਪੀ.) ਰਾਜੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਆਰ.ਏ.ਐੱਫ (ਰੈਪਿਡ ਐਕਸ਼ਨ ਫੋਰਸ) ਦੇ ਜਵਾਨ ਉਮੇਸ਼ ਕੁਮਾਰ ਯਾਦਵ (40), ਉਸ ਦਾ ਪੁੱਤਰ ਵਿਵੇਕ ਰਾਜ (11), ਧੀ ਦੀਪਸ਼ਿਖਾ (7) ਅਤੇ ਗੁਆਂਢੀ ਅਭੈ ਸਿੰਘ ਦਾ ਪੁੱਤਰ ਅਭਿਨਵ (9) ਦੇ ਨਾਲ ਬੁੱਧਵਾਰ ਸਵੇਰੇ ਇਕੱਠੇ ਗੰਗਾ 'ਚ ਨਹਾਉਣ ਪਹੁੰਚੇ ਸਨ।
ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ
ਏ.ਸੀ.ਪੀ. ਮੁਤਾਬਕ ਨਹਾਉਂਦੇ ਸਮੇਂ ਡੂੰਘੇ ਪਾਣੀ 'ਚ ਜਾਣ ਕਾਰਨ ਨਦੀ 'ਚ ਡੁੱਬ ਗਏ। ਉਨ੍ਹਾਂ ਦੱਸਿਆ ਕਿ ਉਮੇਸ਼, ਵਿਵੇਕ ਅਤੇ ਅਭਿਨਵ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਦੀਪਸ਼ਿਖਾ ਦਾ ਪਤਾ ਲਗਾਇਆ ਜਾ ਰਿਹਾ ਹੈ। ਏ.ਸੀ.ਪੀ. ਦੇ ਅਨੁਸਾਰ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ) ਅਤੇ ਜਲ ਪੁਲਸ ਦੇ ਗੋਤਾਖੋਰ ਦੀਪਸ਼ਿਖਾ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਮੇਸ਼ ਬਿਹਾਰ ਦੇ ਲਖੀਸਰਾਏ ਦਾ ਰਹਿਣ ਵਾਲਾ ਸੀ ਅਤੇ ਇੱਥੇ ਫਾਫਾਮਊ 'ਚ ਰਹਿੰਦਾ ਸੀ।
ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਏ.ਸੀ.ਪੀ. ਅਨੁਸਾਰ ਜਦੋਂ ਉਮੇਸ਼ ਆਪਣੇ ਪੁੱਤਰ ਅਤੇ ਧੀ ਦੇ ਨਾਲ ਗੰਗਾ 'ਚ ਨਹਾਉਣ ਲਈ ਘਾਟ 'ਤੇ ਜਾ ਰਹੇ ਸਨ ਤਾਂ ਗੁਆਂਢੀ ਅਭੈ ਸਿੰਘ ਦੇ ਪੁੱਤਰ ਅਭਿਨਵ ਨੇ ਵੀ ਉਨ੍ਹਾਂ ਦੇ ਨਾਲ ਜਾਣ ਦੀ ਜ਼ਿੱਦ ਕੀਤੀ। ਅਭੈ ਸਿੰਘ ਬਿਹਾਰ ਦੇ ਪਰਸੌਲੀ ਦਾ ਰਹਿਣ ਵਾਲਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਯੋਗੀ ਆਦਿਤਿਆਨਾਥ ਦੇ CM ਬਣਨ ਤੋਂ ਲੈ ਕੇ ਹੁਣ ਤੱਕ UP 'ਚ ਹੋਏ 186 ਐਨਕਾਊਂਟਰ
NEXT STORY