ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਸਰਕਾਰ 'ਤੇ ਐਨਕਾਊਂਟਰ ਕਾਰਵਾਈ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੁੰਦੇ ਰਹੇ ਹਨ। ਇਸ ਵਿਚ ਇਕ ਰਿਪੋਰਟ ਸਾਹਮਣੇ ਆਈ ਹੈ ਕਿ ਮਾਰਚ 2017 ਦੇ ਬਾਅਦ ਤੋਂ ਉੱਤਰ ਪ੍ਰਦੇਸ਼ 'ਚ ਹਰ 15 ਦਿਨ 'ਚ ਇਕ ਤੋਂ ਵੱਧ ਐਨਕਾਊਂਟਰ ਹੋਏ ਹਨ। ਰਿਪੋਰਟ ਅਨੁਸਾਰ ਯੋਗੀ ਆਦਿਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਲੈ ਕੇ ਹੁਣ ਤੱਕ ਉੱਤਰ ਪ੍ਰਦੇਸ਼ 'ਚ ਕੁੱਲ 186 ਐਨਕਾਊਂਟਰ ਹੋਏ ਹਨ। ਉੱਥੇ ਹੀ ਪਿਛਲੇ 6 ਸਾਲਾਂ 'ਚ ਪੁਲਸ ਕਾਰਵਾਈ ਦੌਰਾਨ 5 ਹਜ਼ਾਰ ਤੋਂ ਵੱਧ ਅਪਰਾਧੀਆਂ ਨੂੰ ਪੈਰ 'ਚ ਗੋਲੀ ਲੱਗੀ ਹੈ, ਯਾਨੀ ਹਰ 15 ਦਿਨ 'ਚ 30 ਤੋਂ ਵੱਧ ਅਪਰਾਧੀਆਂ ਦੇ ਪੈਰ 'ਚ ਗੋਲੀ ਲੱਗੀ ਹੈ।
ਐਨਕਾਊਂਟਰ ਐਕਸ਼ਨ ਨਾਲ ਜੁੜੇ ਰਿਕਾਡਰ 'ਚ ਪਤਾ ਲੱਗਾ ਹੈ ਕਿ ਜਿਹੜੇ 186 ਅਪਰਾਧੀਆਂ ਦੇ ਐਨਕਾਊਂਟਰ ਹੋਏ ਹਨ, ਉਨ੍ਹਾਂ 'ਚੋਂ ਲਗਭਗ 96 ਅਪਰਾਧੀਆਂ ਖ਼ਿਲਾਫ਼ ਕਤਲ ਦੇ ਮਾਮਲੇ ਦਰਜ ਸਨ। ਉੱਥੇ ਹੀ ਉਨ੍ਹਾਂ 'ਚੋਂ 2 ਖ਼ਿਲਾਫ਼ ਛੇੜਛਾੜ, ਸਮੂਹਿਕ ਜਬਰ ਜ਼ਿਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਦੇ ਅਧੀਨ ਮਾਮਲੇ ਦਰਜ ਸਨ। ਰਿਪੋਰਟ ਅਨੁਸਾਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਲ 2016 ਤੋਂ 2022 ਦਰਮਿਆਨ ਲਗਭਗ ਸਾਰੇ ਤਰ੍ਹਾਂ ਦੇ ਅਪਰਾਧਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਡਕੈਤੀ ਦੇ ਮਾਮਲਿਆਂ 'ਚ 82 ਫੀਸਦੀ ਗਿਰਾਵਟ ਹੋਈ ਹੈ, ਉੱਥੇ ਹੀ ਕਤਲ ਦੇ ਮਾਮਲੇ 37 ਫੀਸਦੀ ਤੱਕ ਹੇਠਾਂ ਆਏ ਹਨ।
ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
NEXT STORY