ਨਵੀਂ ਦਿੱਲੀ (ਪੀ. ਟੀ. ਆਈ.)-ਤਾਮਿਲਨਾਡੂ ਦੇ ਕੂਨੂਰ ਨੇੜੇ ਹੈਲੀਕਾਪਟਰ ਹਾਦਸੇ 'ਚ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਅਗਸਤ 'ਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਇਹ ਸਨਮਾਨ ਪਿਛਲੇ ਸਾਲ ਉਸ ਦੇ ਤੇਜਸ ਹਲਕੇ ਲੜਾਕੂ ਜਹਾਜ਼ ਵਿੱਚ ਇੱਕ ਵੱਡੀ ਤਕਨੀਕੀ ਖ਼ਰਾਬੀ ਤੋਂ ਬਾਅਦ ਇੱਕ ਹਵਾਈ ਹਾਦਸੇ ਨੂੰ ਰੋਕਣ ਲਈ ਦਿੱਤਾ ਗਿਆ ਸੀ। ਵਰੁਣ ਸਿੰਘ ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਇੱਕ ਹੈਲੀਕਾਪਟਰ ਹਾਦਸੇ ’ਚ ਬਚਿਆ ਹੋਇਆ ਹੈ ਅਤੇ ਵੈਲਿੰਗਟਨ ਦੇ ਇੱਕ ਮਿਲਟਰੀ ਹਸਪਤਾਲ ਵਿੱਚ ਜ਼ਿੰਦਗੀ ਲਈ ਜੰਗ ਲੜ ਰਿਹਾ ਹਨ। ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਅਤੇ 11 ਹੋਰ ਕਰਮਚਾਰੀ ਬੁੱਧਵਾਰ ਨੂੰ ਐੱਮ.ਆਈ-17 ਵੀਂ 5 ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਮਾਰੇ ਗਏ ਸਨ। ਇਸ ਹਾਦਸੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ 'ਚ ਕਿਹਾ, ''ਗਰੁੱਪ ਕੈਪਟਨ ਵਰੁਣ ਸਿੰਘ ਵੈਲਿੰਗਟਨ ਦੇ ਮਿਲਟਰੀ ਹਸਪਤਾਲ 'ਚ ਲਾਈਫ ਸਪੋਰਟ 'ਤੇ ਹਨ ਅਤੇ ਉਨ੍ਹਾਂ ਦੀ ਜਾਨ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗਰੁੱਪ ਕੈਪਟਨ ਸਿੰਘ ਵੈਲਿੰਗਟਨ ਵਿੱਚ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ ਵਿੱਚ ਭਾਰਤ ਦੇ ਸਭ ਤੋਂ ਸੀਨੀਅਰ ਫੌਜੀ ਅਧਿਕਾਰੀ ਜਨਰਲ ਰਾਵਤ ਦੇ ਦੌਰੇ ਲਈ ਸੰਪਰਕ ਅਧਿਕਾਰੀ ਵਜੋਂ ਰੂਸ ਦੇ ਬਣੇ ਜਹਾਜ਼ ਵਿੱਚ ਸਵਾਰ ਸਨ। ਉਹ ਇਸ ਸਮੇਂ ਇਸ ਵੱਕਾਰੀ ਸੰਸਥਾ ਵਿੱਚ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਗਰੁੱਪ ਕੈਪਟਨ ਸਿੰਘ ਨੇ ਜਨਰਲ ਰਾਵਤ ਦਾ ਸੁਲੂਰ ਹਵਾਈ ਅੱਡੇ 'ਤੇ ਸਵਾਗਤ ਕੀਤਾ ਜਿੱਥੋਂ ਉਹ ਹੈਲੀਕਾਪਟਰ ਰਾਹੀਂ ਵੈਲਿੰਗਟਨ ਜਾ ਰਹੇ ਸਨ। ਉਨ੍ਹਾਂ ਦੇ ਪਿਤਾ ਕਰਨਲ (ਸੇਵਾਮੁਕਤ) ਕੇ.ਪੀ ਸਿੰਘ ਵੀ ਆਰਮੀ ਏਅਰ ਡਿਫੈਂਸ (ਏ.ਏ.ਡੀ) ਵਿੱਚ ਸੇਵਾ ਨਿਭਾ ਚੁੱਕੇ ਹਨ। ਗਰੁੱਪ ਕੈਪਟਨ ਸਿੰਘ ਨੂੰ ਪਿਛਲੇ ਸਾਲ 12 ਅਕਤੂਬਰ ਨੂੰ ਉਸ ਦੇ ਤੇਜਸ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਤੋਂ ਬਾਅਦ ਮਿਸਾਲੀ ਸੰਜਮ ਅਤੇ ਹੁਨਰ ਦਿਖਾਉਣ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਪੁਰਸਕਾਰ ਦੇ ਹਵਾਲੇ ਵਿੱਚ ਕਿਹਾ ਗਿਆ ਹੈ "ਬਹੁਤ ਜ਼ਿਆਦਾ ਜਾਨਲੇਵਾ ਸਥਿਤੀ ’ਚ ਬਹੁਤ ਜ਼ਿਆਦਾ ਸਰੀਰਕ ਅਤੇ ਮਾਨਸਿਕ ਦਬਾਅ ਹੇਠ ਹੋਣ ਦੇ ਬਾਵਜੂਦ, ਉਸਨੇ ਮਿਸਾਲੀ ਸੰਜਮ ਬਣਾਈ ਰੱਖਿਆ ਅਤੇ ਬੇਮਿਸਾਲ ਉਡਾਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਜਹਾਜ਼ ਨੂੰ ਬਚਾਇਆ।
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਜਹਾਜ਼ ਪੂਰੀ ਤਰ੍ਹਾਂ ਨਾਲ ਕੰਟਰੋਲ ਗੁਆ ਚੁੱਕਾ ਸੀ ਅਤੇ ਅਜਿਹੀ ਸਥਿਤੀ ਵਿੱਚ ਪਾਇਲਟ ਨੂੰ ਜਹਾਜ਼ ਨੂੰ ਛੱਡਣ ਦੀ ਪੂਰੀ ਆਜ਼ਾਦੀ ਹੈ, ਪਰ ਉਨ੍ਹਾਂ ਨੇ ਸਥਿਤੀ ਦੀ ਗੰਭੀਰਤਾ ਦਾ ਮੁਲਾਂਕਣ ਕੀਤਾ ਅਤੇ ਜਹਾਜ਼ ਨੂੰ ਦੁਬਾਰਾ ਸੁਰੱਖਿਅਤ ਢੰਗ ਨਾਲ ਉਡਾਉਣ ਦਾ ਫੈਸਲਾ ਕੀਤਾ। "ਆਪਣੀ ਜਾਨ ਨੂੰ ਖ਼ਤਰੇ ਦੇ ਬਾਵਜੂਦ, ਉਸਨੇ ਸੈਂਕੜੇ ਕਰੋੜਾਂ ਰੁਪਏ ਦੀ ਬਚਤ ਕਰਦੇ ਹੋਏ ਲੜਾਕੂ ਜਹਾਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਕੰਟਰੋਲ ਕਰਨ ਅਤੇ ਲੈਂਡ ਕਰਨ ਲਈ ਅਸਾਧਾਰਣ ਸਾਹਸ ਦਾ ਪ੍ਰਦਰਸ਼ਨ ਕੀਤਾ। ਖ਼ਤਰਾ ਚੁੱਕ ਕੇ ਪਾਇਲਟ ਨੇ ਜਹਾਜ਼ ਨੂੰ ਲੈਂਡ ਕਰਵਾਇਆ। ਇਸ ਨਾਲ ਸਵਦੇਸ਼ੀ ਤੌਰ 'ਤੇ ਬਣੇ ਲੜਾਕੂ ਜਹਾਜ਼ਾਂ ਵਿਚਲੀਆਂ ਨੁਕਸਾਂ ਦਾ ਸਹੀ ਵਿਸ਼ਲੇਸ਼ਣ ਕਰਨ ਅਤੇ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਸਾਵਧਾਨੀ ਦੇ ਉਪਾਅ ਕਰਨ ਵਿਚ ਮਦਦ ਮਿਲੀ।'' ਸਿੰਘ ਦਾ ਪਰਿਵਾਰ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦਾ ਰਹਿਣ ਵਾਲਾ ਹੈ।
ਅੰਦੋਲਨ ਸਸਪੈਂਡ; ਕਿਸਾਨ ਮੋਰਚਾ ਦੀ ਇਤਿਹਾਸਕ ਜਿੱਤ, ਜਾਣੋ ਹੋਰ ਕੀ ਬੋਲੇ ਕਿਸਾਨ ਆਗੂ
NEXT STORY