ਨਵੀਂ ਦਿੱਲੀ- ਸਾਬਕਾ ਕੇਂਦਰੀ ਸਿਹਤ ਸਕੱਤਰ ਅਤੇ 1983 ਬੈਚ ਦੀ ਆਈ.ਏ.ਐੱਸ. ਅਧਿਕਾਰੀ ਪ੍ਰੀਤੀ ਸੂਦਨ ਨੂੰ ਯੂ.ਪੀ.ਐੱਸ.ਸੀ. ਦੀ ਨਵੀਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਪ੍ਰੀਤੀ ਵੀਰਵਾਰ ਯਾਨੀ ਇਕ ਅਗਸਤ ਨੂੰ ਚੇਅਰਪਰਸਨ ਵਜੋਂ ਅਹੁਦਾ ਸੰਭਾਲੇਗੀ। ਇਕ ਮਹੀਨੇ ਪਹਿਲਾਂ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਦੇ ਪ੍ਰਧਾਨ ਮਨੋਜ ਸੋਨੀ ਨੇ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ। ਦੱਸਣਯੋਗ ਹੈ ਕਿ ਮਨੋਜ ਸੋਨੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਪ੍ਰੀਤੀ ਸੂਦਨ 2022 ਤੋਂ ਯੂ.ਪੀ.ਐੱਸ.ਸੀ. ਮੈਂਬਰ ਦੇ ਅਹੁਦੇ 'ਤੇ ਤਾਇਨਾਤ ਹਨ।
ਪ੍ਰੀਤੀ ਸੂਦਨ ਆਂਧਰਾ ਪ੍ਰਦੇਸ਼ ਕੈਡਰ ਦੀ (1983) ਬੈਚ ਦੀ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਹਨ। ਕੇਂਦਰੀ ਸਿਹਤ ਸਕੱਤਰ ਵਜੋਂ ਉਨ੍ਹਾਂ ਦਾ ਕਾਰਜਕਾਲ 2020 'ਚ ਖ਼ਤਮ ਹੋ ਗਿਆ ਸੀ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ 'ਚ ਕੰਮ ਕਰਨ ਤੋਂ ਇਲਾਵਾ ਪ੍ਰੀਤੀ ਨੇ ਰੱਖਿਆ ਮੰਤਰਾਲਾ 'ਚ ਵੀ ਕੰਮ ਕੀਤਾ ਹੈ। ਉਹ ਆਪਣੇ ਕੈਡਰ ਸੂਬੇ ਆਂਧਰਾ ਪ੍ਰਦੇਸ਼ 'ਚ ਵਿੱਤ, ਯੋਜਨਾ, ਆਫ਼ਤ ਪ੍ਰਬੰਧਨ, ਸੈਰ-ਸਪਾਟਾ ਅਤੇ ਖੇਤੀਬਾੜੀ ਦੀ ਇੰਚਾਰਜ ਸੀ। ਪ੍ਰੀਤੀ ਸੂਦਨ ਨੇ ਵਰਲਡ ਬੈਂਕ ਲਈ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ। ਜਾਣਕਾਰੀ ਅਨੁਸਾਰ ਪ੍ਰੀਤੀ ਸੂਦਨ ਨੇ ਦੇਸ਼ 'ਚ 2 ਮੁੱਖ ਪ੍ਰੋਗਰਾਮ 'ਬੇਟੀ ਬਚਾਓ, ਬੇਟੀ ਪੜ੍ਹਾਓ' ਅਤੇ 'ਆਯੂਸ਼ਮਾਨ ਭਾਰਤ' ਸ਼ੁਰੂ ਕਰਨ ਤੋਂ ਇਲਾਵਾ ਰਾਸ਼ਟਰੀ ਮੈਡੀਕਲ ਕਮਿਸ਼ਨ, ਸੰਬੰਧਤ ਸਿਹਤ ਪੇਸ਼ੇਵਰ ਕਮਿਸ਼ਨ ਅਤੇ ਈ-ਸਿਗਰਟ 'ਤੇ ਪਾਬੰਦੀ ਸੰਬੰਧੀ ਕਾਨੂੰਨ ਬਣਾਉਣ 'ਚ ਆਪਣਾ ਯੋਗਦਾਨ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਸਦ ’ਚ ਜੰਮੂ-ਕਸ਼ਮੀਰ ਦਾ ਬਜਟ ਪਾਸ, ਪਿਛਲੇ ਸਾਲ ਦੇ ਮੁਕਾਬਲੇ 110 ਕਰੋੜ ਘੱਟ
NEXT STORY