ਫਰੂਖਾਬਾਦ— ਡਿਲੀਵਰੀ ਲਈ ਜ਼ਿਲੇ ਦੇ ਲੋਹੀਆ ਹਸਪਤਾਲ 'ਚ ਆਈ 34 ਸਾਲਾ ਇਕ ਔਰਤ ਨੇ ਹਸਪਤਾਲ ਦੇ ਫਰਸ਼ 'ਤੇ ਹੀ ਬੱਚੇ ਨੂੰ ਜਨਮ ਦਿੱਤਾ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਡਿਲੀਵਰੀ ਤੋਂ ਬਾਅਦ ਮਾਂ ਅਤੇ ਬੱਚੇ ਨੂੰ ਬੈੱਡ ਉਪਲੱਬਧ ਨਹੀਂ ਕਰਵਾਇਆ ਗਿਆ। ਪਰਿਵਾਰ ਵਾਲਿਆਂ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਜਹਾਨਗੰਜ ਥਾਣੇ ਦੇ ਪਿੰਡ ਰੂਨੀ ਦੀ ਵਾਸੀ ਅੰਜੋ ਨੂੰ ਐਤਵਾਰ ਰਾਤ ਨੂੰ ਦਰਦ ਹੋਣ 'ਤੇ ਲੋਹੀਆ ਹਸਪਤਾਲ ਲਿਆਂਦਾ ਗਿਆ ਸੀ। ਅੰਜੋ ਪਰਿਵਾਰ ਵਾਲਿਆਂ ਨਾਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਪਹੁੰਚੀ। ਉਸ ਦਾ ਕਹਿਣਾ ਸੀ ਕਿ ਉੱਥੇ ਤਾਇਨਾਤ ਸਟਾਫ ਨੇ ਬੈੱਡ ਖਾਲੀ ਨਾ ਹੋਣ ਦੀ ਗੱਲ ਕਹਿ ਕੇ ਬਾਹਰੀ ਗੈਲਰੀ 'ਚ ਉਸ ਨੂੰ ਟਹਿਲਣ ਲਈ ਕਿਹਾ। ਦਰਦ ਅਸਹਿਯੋਗ ਹੋਣ ਕਾਰਨ ਉਹ ਫਰਸ਼ 'ਤੇ ਹੀ ਲੇਟ ਗਈ ਅਤੇ ਉੱਥੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਉਸ ਦੇ ਪਤੀ ਸੁਜੀਤ ਨੇ ਦੋਸ਼ ਲਗਾਇਆ ਕਿ ਹਸਪਤਾਲ 'ਚ ਬਿਸਤਰ ਉਪਲੱਬਧ ਨਹੀਂ ਸੀ, ਇਸ ਲਈ ਹਸਪਤਾਲ ਦੇ ਫਰਸ਼ 'ਤੇ ਹੀ ਡਿਲੀਵਰੀ ਹੋਈ।
ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲਾ ਅਧਿਕਾਰੀ ਮੋਨਿਕਾ ਰਾਣੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸੀ.ਐੱਮ.ਓ. ਅਤੇ ਏ.ਸੀ.ਐੱਮ.ਓ. ਦੀ ਇਕ ਕਮੇਟੀ ਬਣਾਈ ਗਈ ਹੈ ਅਤੇ ਦੋਵੇਂ ਅਧਿਕਾਰੀ ਤਿੰਨ ਦਿਨਾਂ 'ਚ ਜਾਂਚ ਕਰ ਕੇ ਰਿਪੋਰਟ ਦੇਣਗੇ। ਲੋਹੀਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੈਲਾਸ਼ ਨੇ ਦੱਸਿਆ ਕਿ ਔਰਤ ਨਿੱਜੀ ਵਾਹਨ 'ਤੇ ਆਈ ਸੀ। ਉਸ ਨੇ ਭਰਤੀ ਕੀਤੇ ਜਾਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੱਤਾ।
ਹੋਟਲ ਵਪਾਰੀ ਦੇ ਕਤਲ ਦੀ ਕੋਸ਼ਿਸ਼ ਮਾਮਲੇ 'ਚ ਡਾਨ ਛੋਟਾ ਰਾਜਨ ਨੂੰ 8 ਸਾਲ ਦੀ ਸਜ਼ਾ
NEXT STORY