ਮਲਪੁਰਮ- ਕੇਰਲ 'ਚ ਇਕ ਗਰਭਵਤੀ ਹਥਣੀ ਨੂੰ ਜਿਸ ਤਰ੍ਹਾਂ ਨਾਲ ਬਾਰੂਦ ਭਰਿਆ ਅਨਾਨਾਸ ਖੁਆ ਕੇ ਮਾਰ ਦਿੱਤਾ ਗਿਆ, ਉਸ ਨਾਲ ਦੇਸ਼ ਕਾਫ਼ੀ ਗੁੱਸੇ 'ਚ ਹੈ। ਗਰਭਵਤੀ ਹਥਣੀ ਦੇ ਕਤਲ ਦੇ ਮਾਮਲੇ 'ਚ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੰਗਲਾਤ ਮੰਤਰੀ ਕੇ. ਰਾਜੂ ਨੇ ਕਿਹਾ ਕਿ ਕਤਲ 'ਚ ਕਈ ਲੋਕ ਸ਼ਾਮਲ ਸਨ ਅਤੇ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਸ ਅਤੇ ਜੰਗਲਾਤ ਮਹਿਕਮਾ ਜਾਂਚ ਕਰ ਰਿਹਾ ਹੈ। ਦਰਅਸਲ ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਇਕ ਪਿੰਡ 'ਚ ਗਰਭਵਤੀ ਹਥਣੀ ਪਹੁੰਚ ਗਈ। ਹਥਣੀ ਨੂੰ ਅਨਾਨਾਸ 'ਚ ਪਟਾਕੇ ਦੇ ਦਿੱਤੇ ਗਏ। ਬਾਰੂਦ ਦੀ ਜਲਣ ਮਿਟਾਉਣ ਲਈ ਹਥਣੀ ਵੇਲਿਆਰ ਨਦੀ 'ਚ ਗਈ। ਤਿੰਨ ਦਿਨ ਤੱਕ ਪਾਣੀ 'ਚ ਮੂੰਹ ਪਾਏ ਖੜ੍ਹੀ ਰਹੀ ਪਰ ਬਾਰੂਦ ਦਾ ਜ਼ਹਿਰ ਇੰਨਾ ਸੀ ਕਿ ਨਾ ਮਾਂ ਬਚੀ ਨਾ ਬੱਚਾ। ਇਕ ਜਾਨਵਰ ਦੇ ਕਤਲ 'ਤੇ ਦੇਸ਼ ਅਫ਼ਸੋਸ ਅਤੇ ਦਰਦ ਦੇ ਸੋਗ 'ਚ ਡੁੱਬ ਗਿਆ।
ਇਕ ਰਿਪੋਰਟ ਅਨੁਸਾਰ, ਪਾਲਤੂ ਹਾਥੀ ਹੁਣ ਗਿਣਤੀ 'ਚ ਕੁੱਲ 507 ਰਹਿ ਗਏ ਹਨ, ਜਿਨ੍ਹਾਂ 'ਚੋਂ 410 ਨਰ ਅਤੇ 97 ਮਾਦਾ ਹਨ। ਸਾਲ 2017 'ਚ 17 ਹਾਥੀਆਂ ਦੀ ਮੌਤ ਹੋਈ, ਜਦੋਂ ਕਿ ਸਾਲ 2018 'ਚ 34 ਅਤੇ ਸਾਲ 2019 'ਚ 14 ਹਾਥੀਆਂ ਦੀ ਮੌਤ ਹੋਈ। ਪਹਿਲਾਂ ਹਾਥੀ 'ਤੇ ਸੰਵੇਦਨਾਵਾਂ ਦੇ ਸ਼ਬਦ ਨਿਕਲੇ, ਫਿਰ ਅਚਾਨਕ ਉਹ ਸਿਆਸਤ 'ਚ ਬਦਲ ਗਏ। ਕੇਂਦਰੀ ਜੰਗਲਾਤ ਅਤੇ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਾ ਜਨਮਦਿਨ ਅੱਜ, PM ਮੋਦੀ ਸਮੇਤ ਕਈ ਦਿੱਗਜ ਨੇਤਾਵਾਂ ਨੇ ਦਿੱਤੀ ਵਧਾਈ
NEXT STORY