ਮਹਾਰਾਸ਼ਟਰ— ਮਹਾਰਾਸ਼ਟਰ ਦੇ ਸਾਂਗਲੀ 'ਚ ਸਤਾਰਾ ਦੀ ਰਹਿਣ ਵਾਲੀ 8 ਮਹੀਨੇ ਦੀ ਗਰਭਵਤੀ ਮਹਿਲਾ ਨਾਲ 8 ਵਿਅਕਤੀਆਂ ਨੇ ਗੈਂਗਰੇਪ ਕੀਤਾ। ਘਟਨਾ ਮੰਗਲਵਾਰ ਦੀ ਹੈ। 20 ਸਾਲਾਂ ਔਰਤ ਆਪਣੇ ਪਤੀ ਨਾਲ ਤਾਸਗਾਓਂ 'ਚ ਇਕ ਮੀਟਿੰਗ ਲਈ ਆਈ ਸੀ। ਉਹ ਆਪਣੇ ਕੰਮਕਾਜ ਲਈ ਕਰਮਚਾਰੀਆਂ ਦੀ ਤਲਾਸ਼ ਕਰ ਰਹੇ ਸਨ। ਘਟਨਾ ਦੇ ਦੋਸ਼ੀ ਮੁਕੰਦ ਮਾਨੇ ਨੇ ਔਰਤ ਦੇ ਪਤੀ ਨੂੰ ਫੋਨ ਕਰਕੇ ਕਿਹਾ ਕਿ ਉਹ ਅਜਿਹੇ ਪਤੀ-ਪਤਨੀ ਨੂੰ ਜਾਣਦਾ ਹੈ ਜੋ ਉਨ੍ਹਾਂ ਦੇ ਲਈ ਕੰਮ ਕਰਨ ਨੂੰ ਤਿਆਰ ਹਨ ਅਤੇ ਉਸ ਨੇ ਇਨ੍ਹਾਂ ਦੋਵਾਂ ਨੂੰ ਤੁਰਚੀ ਫਾਟਾ ਬੁਲਾ ਲਿਆ। ਉਸ ਨੇ ਉਨ੍ਹਾਂ ਨੂੰ 20,000 ਰੁਪਏ ਅਡਵਾਂਸ ਲਿਆਉਣ ਲਈ ਵੀ ਕਿਹਾ। ਜਦੋਂ ਪਤੀ-ਪਤਨੀ ਦੋਸ਼ੀ ਦੇ ਦੱਸੇ ਹੋਏ ਪਤੇ 'ਤੇ ਪੁੱਜੇ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਤੀ-ਪਤਨੀ ਨੂੰ ਮਾਰਿਆ ਅਤੇ ਉਨ੍ਹਾਂ ਦੇ ਕੋਲ ਮੌਜੂਦ ਪੈਸੇ ਖੋਹ ਲਏ। ਇਸ ਦੇ ਇਲਾਵਾ ਉਨ੍ਹਾਂ ਨੇ ਔਰਤ ਦੇ ਸੋਨੇ ਦੇ ਗਹਿਣੇ ਵੀ ਖੋਹ ਲਏ। ਇਸ ਦੇ ਬਾਅਦ ਉਨ੍ਹਾਂ ਨੇ ਪਤੀ ਨੂੰ ਇਕ ਗੱਡੀ 'ਚ ਬੰਦ ਕਰ ਦਿੱਤਾ ਅਤੇ ਔਰਤ ਨਾਲ ਗੈਂਗਰੇਪ ਕੀਤਾ। ਅਪਰਾਧ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀ ਫਰਾਰ ਹੋ ਗਏ। ਘਟਨਾ ਦੇ ਬਾਅਦ ਪਤੀ-ਪਤਨੀ ਨੇ ਪੁਲਸ ਸਟੇਸ਼ਨ ਪੁੱਜ ਕੇ ਸ਼ਿਕਾਇਤ ਦਰਜ ਕਰਵਾਈ। ਮਹਿਲਾ ਨੇ ਐਫ.ਆਈ.ਆਰ 'ਚ 8 ਲੋਕਾਂ 'ਚੋਂ ਚਾਰ ਦੋਸ਼ੀਆਂ ਮੁਕੁੰਦ ਮਾਨੇ, ਸਾਗਰ, ਜਾਵੇਦ ਖਾਨ ਅਤੇ ਵਿਨੋਦ ਦਾ ਨਾਂ ਦਰਜ ਕਰਵਾਇਆ ਹੈ। ਘਟਨਾ ਦੇ ਲਗਭਗ 48 ਘੰਟੇ ਬਾਅਦ ਪੁਲਸ ਕਿਸੇ ਨੂੰ ਗ੍ਰਿਫਤਾਰੀ ਨਹੀਂ ਕਰ ਸਕੀ।
ਬਿਜ਼ਨੈੱਸ ਸਕੂਲਾਂ 'ਚ ਘੱਟ ਰਹੀ ਮਹਿਲਾਵਾਂ ਦੀ ਗਿਣਤੀ
NEXT STORY