ਨਵੀਂ ਦਿੱਲੀ— ਭਾਰਤ ਦੇ ਬਿਜ਼ਨੈੱਸ ਸਕੂਲਾਂ 'ਚ ਮਹਿਲਾਵਾਂ ਦੀ ਗਿਣਤੀ ਚਿੰਤਾਜਨਕ ਬਣੀ ਹੋਈ ਹੈ। ਇੰਡੀਅਨ ਇੰਸਟੀਚਿਊਟ ਆਫ ਮੈਨਜਮੈਂਟ ਦੇ ਬਿਜ਼ਨੈੱਸ ਸਕੂਲਾਂ 'ਚ ਮਹਿਲਾ ਵਿਦਿਆਰਥਣਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਆਈ. ਆਈ. ਐੱਮ. ਐੱਸ. ਅਹਿਮਾਦਾਬਾਦ, ਕੋਝੀਕੋਡ ਅਤੇ ਕਲਕੱਤਾ 'ਚ ਪਿਛਲੇ ਸੈਸ਼ਨ ਦੇ ਮੁਕਾਬਲੇ ਇਸ ਸੈਸ਼ਨ 'ਚ ਮਹਿਲਾ ਵਿਦਿਆਰਥਣਾਂ ਦੀ ਗਿਣਤੀ ਘੱਟ ਹੋਈ ਹੈ ਅਤੇ ਬਾਕੀ ਸੰਸਥਾਨਾਂ ਦਾ ਵੀ ਇਹ ਹੀ ਹਾਲ ਹੈ। ਇਸ ਬੈਚ ਦੇ ਮੁਕਾਬਲੇ
2018-20 ਦੇ ਸੈਸ਼ਨ 'ਚ ਮਹਿਲਾਵਾਂ ਦੀ ਗਿਣਤੀ ਇਸ ਵਾਰ 4 ਫੀਸਦੀ ਘੱਟ ਹੈ। ਆਈ. ਆਈ. ਐੱਮ. ਐੱਸ. ਅਹਿਮਦਾਬਾਦ, ਕੋਝੀਕੋਡ ਅਤੇ ਕਲਕੱਤਾ ਦੇ 2018-20 ਸੈਸ਼ਨ 'ਚ ਵਿਦਿਆਰਥਣਾਂ ਦੀ ਗਿਣਤੀ 26 ਫੀਸਦੀ ਹੈ। ਇਸ ਦੇ ਪਿਛਲੇ ਸੈਸ਼ਨ 'ਚ ਇਹ 30 ਫੀਸਦੀ ਸੀ, ਪਿਛਲੇ ਤਿੰਨਾਂ ਸਾਲਾ ਤੋਂ ਆਈ. ਆਈ. ਐੱਮ. ਬੈਂਗਲੁਰੂ 'ਚ ਮਹਿਲਾ ਵਿਦਿਆਰਥਣਾਂ ਦੀ ਗਿਣਤੀ 28 ਫੀਸਦੀ 'ਤੇ ਸਥਿਰ ਹੈ। ਆਈ. ਆਈ. ਐੱਮ. ਇਦੌਰ ਦੋ ਮੌਜੂਦਾ ਬੈਚ 'ਚ ਮਹਿਲਾ ਵਿਦਿਆਰਥਣਾਂ 39 ਫੀਸਦੀ ਹੈ ਪਰ ਇਹ ਵੀ ਪਿਛਲੇ ਸੈਸ਼ਨ ਦੇ 41 ਫੀਸਦੀ ਤੋਂ ਘੱਟ ਹੀ ਹੈ।
ਐਕਸਪਰਟ ਦਾ ਕਹਿਣਾ ਹੈ ਕਿ ਜੋ ਮਹਿਲਾ ਵਿਦਿਆਰਥਣਾਂ ਮੈਨੇਜਮੈਂਟ ਸਕੂਲ ਲਈ ਐਂਟਰੈਸ ਐਗਜ਼ਾਮ ਦਿੰਦੇ ਹਨ ਅਤੇ ਉਨ੍ਹਾਂ 'ਚ ਜ਼ਿਆਦਾਤਰ ਇੰਜੀਨੀਅਰਿੰਗ ਬੈਂਕਗ੍ਰਾਊਂਡ ਦੇ ਹੁੰਦੇ ਹਨ। ਇੰਜੀਨੀਅਰਿੰਗ ਸਕੂਲਾਂ 'ਚ ਮਹਿਲਾ ਵਿਦਿਆਰਥਣਾਂ ਦੀ ਗਿਣਤੀ ਪੁਰਸ਼ ਵਿਦਿਆਰਥੀਆਂ ਦੀ ਗਿਣਤੀ ਦੀ ਤੁਲਨਾ 'ਚ ਘੱਟ ਹੁੰਦੀ ਹੈ। ਇਸ ਸੱਭਿਆਚਾਰ ਕਾਰਨ ਮੈਨੇਜਮੈਂਟ ਸਕੂਲਾਂ 'ਚ ਆਉਣ ਵਾਲੇ ਵਿਦਿਆਰਥੀਆਂ 'ਚ ਮਹਿਲਾ ਵਿਦਿਆਰਥਣਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ।
2013 'ਚ ਮਹਿਲਾ ਵਿਦਿਆਰਥਣਾਂ ਨੂੰ ਲੈ ਕੇ ਆਈ. ਆਈ. ਐੱਮ. ਕੋਝੀਕੋਡ ਨੇ ਇਤਿਹਾਸ ਬਣਾਇਆ ਸੀ। ਸਲੈਕਸ਼ਨ ਪ੍ਰੋਸੈਸ 'ਚ ਅਜਿਹੇ ਵਿਦਿਆਰਥੀਆਂ ਨੂੰ ਜ਼ਿਆਦਾ ਭਾਰ ਦੇਣ ਕਾਰਨ 2017-19 ਬੈਚ 'ਚ ਮਹਿਲਾ ਵਿਦਿਆਰਥਣਾਂ ਦੀ ਗਿਣਤੀ 30 ਫੀਸਦੀ ਹੋ ਗਈ ਸੀ ਪਰ ਇਹ ਆਪਣੀ ਰਫਤਾਰ ਬਰਕਰਾਰ ਨਹੀਂ ਰੱਖ ਸਕਿਆ ਅਤੇ 2018-20 ਸੈਸ਼ਨ 'ਚ ਇਹ ਅਨੁਪਾਤ ਘੱਟ ਹੋ ਕੇ 26 ਫੀਸਦੀ 'ਤੇ ਆ ਗਿਆ। ਇਸ ਸਾਲ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ 23 IITs ਨੂੰ ਹੁਕਮ ਦਿੱਤਾ ਸੀ। 2018 ਦੇ ਬੈਚ 'ਚ ਘੱਟ ਤੋਂ ਘੱਟ 14 ਫਾਸਦਾ ਸੀਟਾਂ ਮਹਿਲਾਵਾਂ ਵਿਦਿਆਰਥਣਾਂ ਲਈ ਰੱਖੀਆਂ ਜਾਣ। ਇਸ ਸਾਲ ਕਈ IITs ਨੂੰ ਇਹ ਟਾਰਗਿਟ ਪੂਰਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਸਭ ਵਿਚਕਾਰ ਆਈ. ਆਈ. ਐੱਮ. ਕਲਕੱਤਾ ਨੂੰ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇਸ 'ਚ 12.53 ਫੀਸਦੀ ਵਿਦਿਆਰਥਣਾਂ ਨੂੰ ਦਾਖਲਾ ਮਿਲਿਆ ਹੈ, ਜਿੰਨ੍ਹਾਂ ਦਾ ਪਿਛੋਕੜ ਗੈਰ ਇੰਜੀਨੀਅਰਿੰਗ ਹੈ। ਪਿਛਲੇ ਸਾਲ ਇਹ 8 ਫੀਸਦੀ ਸੀ।
ਅਨੰਤਨਾਗ 'ਚ ਸੀ.ਆਰ.ਪੀ.ਐੈੱਫ. ਪੋਸਟ 'ਤੇ ਅੱਤਵਾਦੀ ਹਮਲਾ, 2 ਜਵਾਨ ਜ਼ਖਮੀ
NEXT STORY