ਗੈਂਡਰਬਲ (ਜੰਮੂ-ਕਸ਼ਮੀਰ)- ਖੇਡ ਦੇ ਪ੍ਰੇਮੀ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਜੰਮੂ-ਕਸ਼ਮੀਰ ਦੇ ਗੈਂਡਰਬਲ ਜ਼ਿਲ੍ਹੇ ਦੇ ਵਕੁਰਾ ਪਿੰਡ ਵਿਚ ਇਕ ਨਵੇਂ ਖੇਡ ਮੈਦਾਨ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸ ਦੀ ਜਾਣਕਾਰੀ ਬਲਾਕ ਵਿਕਾਸ ਪ੍ਰੀਸ਼ਦ ਵਕੁਰਾ ਚੇਅਰਮੈਨ ਵਲੋਂ ਦਿੱਤੀ ਗਈ ਹੈ।
ਮੀਡੀਆ ਨਾਲ ਗੱਲਬਾਤ ਕਰਦਿਆ ਬਲਾਕ ਵਿਕਾਸ ਪ੍ਰੀਸ਼ਦ ਵਕੁਰਾ ਦੇ ਚੇਅਰਮੈਨ ਗੁਲਾਮ ਮੁਹੰਮਦ ਮਲਿਕ ਨੇ ਕਿਹਾ ਕਿ ਨਵਾਂ ਖੇਡ ਮੈਦਾਨ ਨੌਜਵਾਨਾਂ ਦੀ ਪ੍ਰਤਿਭਾ ਨੂੰ ਉਤਸ਼ਾਹਤ ਕਰਨ ਤੇ ਜ਼ਿਲ੍ਹੇ ਦੇ ਨੌਜਵਾਨਾਂ ਵਿਚ ਖੇਡ ਸਬੰਧੀ ਸਰਗਰਮੀਆਂ ਵਧਾਉਣ ਵਿਚ ਮਦਦ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ। ਇਸ ਦੌਰਾਨ ਗੁਲਾਮ ਮੁਹੰਮਦ ਨੇ ਕਿਹਾ ਕਿ ਅੱਠ ਮਹੀਨੇ ਹੋਏ ਹਨ ਜਦੋਂ ਮੈਂ ਬਲਾਕ ਦਾ ਚੇਅਰਮੈਨ ਬਣਿਆ ਹਾਂ। ਮੈਂ ਮਹਿਸੂਸ ਕੀਤਾ ਕਿ ਇਸ ਖੇਤਰ ਦੇ ਨੌਜਵਾਨ ਖੇਡਾਂ ਵਿਚ ਚੰਗੇ ਹਨ ਤੇ ਉਨ੍ਹਾਂ ਨੂੰ ਚੰਗੇ ਖੇਡ ਮੈਦਾਨ ਦੀ ਜ਼ਰੂਰਤ ਹੈ। ਖੇਡ ਮੈਦਾਨ 13.24 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਮਲਿਕ ਨੇ ਇਸ ਦੌਰਾਨ ਦੱਸਿਆ ਕਿ ਬੀਤੇ ਸਾਲ ਦੀ 5 ਅਗਸਤ ਨੂੰ ਆਰਟੀਕਲ 370 ਰੱਦ ਕੀਤੇ ਜਾਣ ਤੋਂ ਬਾਅਦ ਤੋਂ ਹੀ ਇਸ ਖੇਡ ਮੈਦਾਨ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਖੇਡ ਮੈਦਾਨ ਨੌਜਵਾਨਾਂ ਦੀ ਖੇਡ ਪ੍ਰਤਿਭਾ ਨੂੰ ਹੋਰ ਉਤਸ਼ਾਹਿਤ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ।
ਪਾਲਤੂ ਬਿੱਲੀ ਦੇ ਮਰਨ 'ਤੇ ਭਾਵੁਕ ਹੋਇਆ WWE ਸਟਾਰ ਡਰਿਊ ਮੈਕਇੰਟਾਇਰ
NEXT STORY