ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਪੂਰਾ ਦੇਸ਼ ਰਾਤ 9 ਵਜੇ ਦੀਵੇ ਜਗਾਏ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਦੀਵੇ ਜਗਾਏ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਦੀਵਾ ਜਗਾਇਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕੋਰੋਨਾ ਖਿਲਾਫ ਦੀਵੇ ਜਗਾਏ। ਭਾਜਪਾ ਪ੍ਰਧਾਨ ਜੇ.ਪੀ. ਨੱਡਾ ਕੇਂਦਰੀ ਮੰਤਰੀ ਨੀਤੀਨ ਗਡਕਰੀ, ਪ੍ਰਕਾਸ਼ ਜਾਵਡੇਕਰ ਨੇ ਦੀਵੇ ਜਗਾਏ। ਪੂਰਾ ਦੇਸ਼ ਕੋਰੋਨਾ ਵਾਇਰਸ ਖਿਲਾਫ ਜੰਗ 'ਚ ਇਕਜੁੱਟ ਹੋ ਕੇ ਖੜ੍ਹਾ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਰੱਖਿਆ ਮੰਤਰੀ ਰਾਜਨਾਥ ਸਿੰਘ, ਰਵਿਸ਼ੰਕਰ ਪ੍ਰਸਾਦ, ਸ਼ਾਹਨਵਾਜ ਹੁਸੈਨ ਲੋਕਸਭਾ ਪ੍ਰਧਾਨ ਓਮ ਬਿੜਲਾ ਨੇ ਵੀ ਦੀਵਾ ਜਗਾ ਕੇ ਗਲੋਬਲ ਮਹਾਮਾਰੀ ਕੋਰੋਨਾ ਖਿਲਾਫ ਲੜਾਈ 'ਚ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ।
ਪੀ.ਐੱਮ. ਮੋਦੀ ਦੀ ਅਪੀਲ 'ਤੇ ਲੋਕ ਆਪਣੇ ਘਰਾਂ ਦੀ ਲਾਈਟਾਂ ਬੰਦ ਕਰਕੇ ਘਰਾਂ ਦੀ ਬਾਲਕੋਨੀ, ਦਰਵਾਜੇ 'ਤੇ ਦੀਵੇ, ਟਾਰਚ ਅਤੇ ਮੋਬਾਇਲ ਦੀ ਫਲੈਸ਼ ਲਾਈਟ ਜਗਾ ਤੇ ਖੜ੍ਹੇ ਹੋਏ। ਤੁਹਾਨੂੰ ਦੱਸ ਦਈਏ ਕਿ 3 ਅਪ੍ਰੈਲ ਨੂੰ ਦੇਸ਼ ਦੇ ਨਾਂ ਸੰਦੇਸ਼ 'ਚ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਜਦੋਂ ਚਾਰੇ ਪਾਸੇ ਹਰ ਵਿਅਕਤੀ ਇਕ-ਇਕ ਦੀਵਾ ਜਗਾਏਗਾ, ਉਦੋਂ ਪ੍ਰਕਾਸ਼ ਦੀ ਉਸ ਤਾਕਤ ਦਾ ਅਹਿਸਾਸ ਹੋਵੇਗਾ, ਜਿਸ 'ਚ ਇਕ ਹੀ ਇਰਾਦੇ ਨਾਲ ਅਸੀਂ ਸਾਰੇ ਲੜ ਰਹੇ ਹਾਂ, ਉਸ ਪ੍ਰਕਾਸ਼ 'ਚ, ਉਸ ਰੋਸ਼ਨੀ 'ਚ, ਉਸ ਉਜਾਲੇ 'ਚ, ਅਸੀਂ ਆਪਣੇ ਮਨ 'ਚ ਇਹ ਸੰਕਲਪ ਕਰੀਏ ਕਿ ਅਸੀਂ ਇਕੱਲੇ ਨਹੀਂ ਹਾਂ, ਕੋਈ ਵੀ ਇਕੱਲਾ ਨਹੀਂ ਹੈ।
ਲਾਕਡਾਊਨ ’ਚ ਤੇਜ਼ੀ ਨਾਲ ਵਧਣ ਲੱਗੇ ਮਾਨਸਿਕ ਤਣਾਅ ਦੇ ਮਾਮਲੇ
NEXT STORY