ਨੈਸ਼ਨਲ ਡੈਸਕ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਹਰਿਆਣਾ ਦੇ ਅੰਬਾਲਾ ਸਥਿਤ ਹਵਾਈ ਸੈਨਾ ਸਟੇਸ਼ਨ 'ਤੇ ਪਹੁੰਚੇ ਹੋਏ ਹਨ, ਜਿੱਥੋਂ ਉਨ੍ਹਾਂ ਨੇ ਰਾਫੇਲ ਲੜਾਕੂ ਜਹਾਜ਼ ਰਾਹੀਂ ਉਡਾਣ ਭਰੀ। ਰਾਸ਼ਟਰਪਤੀ ਦੀ ਇਸ ਉਡਾਣ ਨੂੰ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਖੁਦ ਉਡਾ ਰਹੇ ਸਨ। ਉਡਾਣ ਭਰਨ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਨੂੰ ਅੰਬਾਲਾ ਏਅਰ ਫੋਰਸ ਸਟੇਸ਼ਨ 'ਤੇ ਗਾਰਡ ਆਫ ਆਨਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੱਲ੍ਹ ਹਰਿਆਣਾ ਦੇ ਅੰਬਾਲਾ ਜਾਣਗੇ, ਜਿੱਥੇ ਉਹ ਰਾਫੇਲ ਜਹਾਜ਼ ਰਾਹੀਂ ਉਡਾਣ ਭਰਨਗੇ।
ਹਥਿਆਰਬੰਦ ਸੈਨਾਵਾਂ ਦੇ ਸੁਪਰੀਮ ਕਮਾਂਡਰ ਮੁਰਮੂ ਨੇ 8 ਅਪ੍ਰੈਲ, 2023 ਨੂੰ ਅਸਾਮ ਦੇ ਤੇਜ਼ਪੁਰ ਹਵਾਈ ਸੈਨਾ ਸਟੇਸ਼ਨ 'ਤੇ ਸੁਖੋਈ-30 ਐੱਮ.ਕੇ.ਆਈ. ਲੜਾਕੂ ਜਹਾਜ਼ ਉਡਾਇਆ ਸੀ ਤੇ ਅਜਿਹਾ ਕਰਨ ਵਾਲੇ ਤੀਜੇ ਰਾਸ਼ਟਰਪਤੀ ਬਣੇ। ਉਨ੍ਹਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਅਤੇ ਪ੍ਰਤਿਭਾ ਪਾਟਿਲ ਨੇ ਕ੍ਰਮਵਾਰ 8 ਜੂਨ, 2006 ਅਤੇ 25 ਨਵੰਬਰ, 2009 ਨੂੰ ਪੁਣੇ ਨੇੜੇ ਲੋਹੇਗਾਓਂ ਏਅਰ ਫੋਰਸ ਸਟੇਸ਼ਨ ਤੋਂ ਸੁਖੋਈ-30MKI ਲੜਾਕੂ ਜਹਾਜ਼ ਉਡਾਏ ਸਨ।
ਇਹ ਵੀ ਪੜ੍ਹੋ- ਭਾਰਤ ਤੇ ਰੂਸ ਨੇ ਇਕ ਵਾਰ ਫ਼ਿਰ ਮਿਲਾਇਆ 'ਹੱਥ ' ! ਮਾਸਕੋ 'ਚ ਇਤਿਹਾਸਕ ਡੀਲ 'ਤੇ ਹੋਏ ਦਸਤਖ਼ਤ
ਡਾਕਟਰ ਬਣਨ ਦੇ ਚਾਹਵਾਨ ਨੌਜਵਾਨਾਂ ਲਈ Good News! ਚਾਰ ਨਵੇਂ ਮੈਡੀਕਲ ਕਾਲਜਾਂ ਨੂੰ ਕੇਂਦਰੀ ਪ੍ਰਵਾਨਗੀ
NEXT STORY