ਨਵੀਂ ਦਿੱਲੀ—ਅੱਜ ਕੌਮਾਂਤਰੀ ਮਹਿਲਾ ਦਿਵਸ ਹੈ। ਇਸ ਮੌਕੇ 'ਤੇ ਰਾਸ਼ਟਰਪਤੀ ਭਵਨ 'ਚ ਆਯੋਜਿਤ ਹੋਏ ਪ੍ਰੋਗਰਾਮ 'ਚ ਹਵਾਈ ਫੌਜ ਦੀਆਂ 3 ਮਹਿਲਾ ਜੋ ਲੜਾਕੂ ਜਹਾਜ਼ ਪਾਇਲਟਾਂ ਬਣੀਆਂ ਨੂੰ 'ਨਾਰੀ ਸ਼ਕਤੀ' ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ 'ਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਸਮ੍ਰਿਤੀ ਈਰਾਨੀ ਵੀ ਪਹੁੰਚੀਆਂ। ਦੱਸ ਦੇਈਏ ਕਿ ਮੋਹਨਾ ਜੀਤਵਾਲ, ਅਵਨੀ ਚਤੁਰਵੇਦੀ ਅਤੇ ਭਾਵਨਾ ਕਾਂਤ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਦੱਸਣਯੋਗ ਹੈ ਕਿ ਪੂਰੀ ਦੁਨੀਆਂ 'ਚ ਅੱਜ ਭਾਵ 8 ਮਾਰਚ ਨੂੰ ਅੰਤਰਾਰਾਸ਼ਟਰੀ ਮਹਿਲਾ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਰਾਸਟਰਪਤੀ ਰਾਮਨਾਥ ਕੋਵਿੰਦ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਹਿਲਾ ਦਿਵਸ' ਦੇ ਮੌਕੇ 'ਤੇ ਔਰਤਾਂ ਨੂੰ ਵਧਾਈ ਦਿੱਤੀ।
ਸਿਰਸਾ ਨੇ ਫਿਲਮ 'ਗਿਲਟੀ' 'ਚ ਕਿਰਦਾਰ ਦਾ ਨਾਂ 'ਨਾਨਕੀ' ਰੱਖਣ 'ਤੇ ਭੇਜਿਆ ਲੀਗਲ ਨੋਟਿਸ
NEXT STORY