ਨਵੀਂ ਦਿੱਲੀ — ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਸ਼ੁੱਕਰਵਾਰ ਨੂੰ ਤੀਜੇ ਦਿਨ 6 ਉਮੀਦਵਾਰਾਂ ਨੇ ਪਰਚੇ ਭਰੇ, ਪਰ ਸਾਰੇ ਪਰਚੇ ਖਾਰਜ ਹੋ ਗਏ। ਲੋਕ ਸਭਾ ਸਕੱਤਰੇਤ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਭਰਨ ਵਾਲਿਆਂ 'ਚ 4 ਉੱਤਰ ਪ੍ਰਦੇਸ਼ ਅਤੇ 1-1 ਦਿੱਲੀ ਅਤੇ ਰਾਜਸਥਾਨ ਤੋਂ ਸਨ। ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲਾ ਨਿਵਾਸੀ ਅਸ਼ੋਕ ਕੁਮਾਰ ਸਿੰਘ, ਸ਼ਾਮਲੀ ਜ਼ਿਲਾ ਨਿਵਾਸੀ ਸੰਜੈ ਕੁਮਾਰ ਅਤੇ ਕਾਨਪੁਰ ਨਿਵਾਸੀ ਡਾ. ਵਿਜੇ ਨਾਰਾਇਣ ਪਾਲ ਅਤੇ ਕੁਮਾਰੀ ਸਰਸਵਤੀ ਸ਼ਰਮਾ, ਰਾਜਸਥਾਨ ਦੇ ਅਲਵਰ ਨਿਵਾਸੀ ਲਾਲਾ ਰਾਮ ਅਤੇ ਦਿੱਲੀ ਦੇ ਵੀਰਪਾਲ ਸਿੰਘ ਮਲਿਕ ਨੇ ਪਰਚੇ ਦਾਖਲ ਕਰਾਏ, ਪਰ ਇਨ੍ਹਾਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦੇ ਨਾਲ ਨਾ ਤਾਂ ਵੋਟਰ ਲਿਸਟ 'ਚ ਦਰਜ ਆਪਣੇ ਨਾਂ ਨਾਲ ਸਬੰਧਿਤ ਪ੍ਰਮਾਣਿਤ ਪ੍ਰਤੀ, ਨਾ ਹੀ ਜ਼ਮਾਨਤ ਰਾਸ਼ੀ ਜਮ੍ਹਾ ਕਰਾਈ, ਜਿਸ ਦੇ ਕਾਰਨ ਇਨ੍ਹਾਂ ਦੇ ਪਰਚੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣ ਕਾਨੂੰਨ 1952 ਦੀ ਧਾਰਾ 5ਬੀ (4) ਦੇ ਤਹਿਤ ਖਾਰਜ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਪਿਛਲੇ 2 ਦਿਨ੍ਹਾਂ 'ਚ 8 ਉਮੀਦਵਾਰਾਂ ਨੇ ਪਰਚੇ ਦਾਖਲ ਕੀਤੇ ਹਨ, ਜਿਨ੍ਹਾਂ 'ਚ 1 ਔਰਤ ਵੀ ਸ਼ਾਮਲ ਹੈ। ਨਾਮਜ਼ਦਗੀ ਪੱਤਰ 28 ਜੂਨ ਤੱਕ ਭਰੇ ਜਾਣ ਵਾਲੇ ਹਨ ਅਤੇ 29 ਜੂਨ ਨੂੰ ਇਨ੍ਹਾਂ ਦੀ ਜਾਂਚ ਹੋਵੇਗੀ, ਜਦਕਿ 17 ਜੁਲਾਈ ਨੂੰ ਚੋਣਾਂ ਹੋਣੀਆਂ ਹਨ।
ਬਿਜਲੀ ਡਿੱਗਣ ਨਾਲ ਇਕ ਦੀ ਮੌਤ, 15 ਗੰਭੀਰ
NEXT STORY