ਜਮਸ਼ੇਦਪੁਰ— ਝਾੜਖੰਡ ਦੇ ਪੱਛਮੀ ਸਿੰਘਭੂਮ ਜ਼ਿਲੇ 'ਚ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 15 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੋਹੁਬੂਰਾਈ ਦੇ ਲੋਕ ਮੇਲਾ ਦੇਖਣ ਆਏ ਸਨ, ਇਸ ਦੌਰਾਨ ਇਲਾਕੇ 'ਚ ਬਿਜਲੀ ਡਿੱਗ ਗਈ। ਉਨ੍ਹਾਂ ਨੇ ਦੱਸਿਆ ਕਿ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 15 ਹੋਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਪੰਜ ਦੀ ਹਾਲਤ ਗੰਭੀਰ ਹੈ। ਅਧਿਕਾਰੀ ਨੇ ਦੱਸਿਆ ਕਿ ਪੰਜ ਗੰਭੀਰ ਜ਼ਖਮੀਆਂ ਨੂੰ ਟਾਟਾ ਮੈਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਬਾਕੀਆਂ ਦਾ ਇਲਾਜ ਚੱਕਰਧਰਪੁਰ ਹਸਪਤਾਲ 'ਚ ਜਾਰੀ ਹੈ।
ਜੀ. ਓ. ਸੀ. ਨੇ ਕੀਤਾ ਪੁੰਛ 'ਚ ਐੱਲ. ਓ. ਸੀ. ਦਾ ਦੌਰਾ
NEXT STORY