ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਿਸ ਔਰਤ ਨੂੰ ਪੁਲਸ ਤੇ ਪਰਿਵਾਰ ਵਾਲੇ 'ਦਾਜ ਹੱਤਿਆ' ਦੀ ਸ਼ਿਕਾਰ ਦੱਸ ਰਹੇ ਸਨ, ਉਹ ਦਰਅਸਲ ਜ਼ਿੰਦਾ ਮਿਲੀ ਹੈ। ਗਾਜ਼ੀਪੁਰ ਪੁਲਸ ਨੇ ਇਸ ਮਾਮਲੇ ਦਾ ਵੱਡਾ ਖੁਲਾਸਾ ਕਰਦਿਆਂ ਉਸ ਵਿਆਹੁਤਾ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਉਸਦੇ ਪ੍ਰੇਮੀ ਨਾਲ ਬਰਾਮਦ ਕੀਤਾ ਹੈ।
ਦਾਜ ਹੱਤਿਆ ਦਾ ਦਰਜ ਹੋਇਆ ਸੀ ਮੁਕੱਦਮਾ
ਇਹ ਮਾਮਲਾ ਸਾਦਤ ਥਾਣਾ ਖੇਤਰ ਦੇ ਬਰਹਪਾਰ ਭੋਜੂਰਾਏ ਪਿੰਡ ਦਾ ਹੈ। ਮ੍ਰਿਤਕ ਦੱਸੀ ਗਈ ਵਿਆਹੁਤਾ ਦੀ ਪਛਾਣ ਰੁਚੀ ਵਜੋਂ ਹੋਈ ਸੀ। ਰੁਚੀ ਦੀ ਮਾਂ ਰਾਜਵੰਤੀ ਦੇਵੀ ਨੇ 3 ਅਕਤੂਬਰ 2024 ਨੂੰ ਪੁਲਸ ਸੁਪਰਡੈਂਟ ਨੂੰ ਅਰਜ਼ੀ ਦੇ ਕੇ ਦੋਸ਼ ਲਗਾਇਆ ਸੀ ਕਿ ਉਸਦੀ ਧੀ ਦੀ ਦਾਜ ਲਈ ਹੱਤਿਆ ਕਰ ਦਿੱਤੀ ਗਈ ਹੈ ਤੇ ਸਹੁਰੇ ਵਾਲਿਆਂ ਨੇ ਲਾਸ਼ ਗਾਇਬ ਕਰ ਦਿੱਤੀ ਹੈ। ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਰੁਚੀ ਦੇ ਪਤੀ ਰਾਜੇਂਦਰ ਯਾਦਵ, ਸੱਸ ਕਮਲੀ ਦੇਵੀ ਅਤੇ ਚਾਰ ਹੋਰਾਂ 'ਤੇ ਦਹੇਜ ਹੱਤਿਆ, ਸਬੂਤ ਮਿਟਾਉਣ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਪੁਲਸ ਦੀ ਤਕਨੀਕੀ ਜਾਂਚ ਨੇ ਖੋਲ੍ਹਿਆ ਰਾਜ਼
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸੀ.ਓ. ਸੈਦਪੁਰ ਰਾਮਕ੍ਰਿਸ਼ਨ ਤਿਵਾੜੀ ਨੇ ਖੁਦ ਜਾਂਚ ਸ਼ੁਰੂ ਕੀਤੀ। ਪੁਲਸ ਨੇ ਸਰਵੀਲੈਂਸ ਟੀਮ ਦੀ ਮਦਦ ਨਾਲ ਰੁਚੀ ਦਾ ਮੋਬਾਈਲ ਟ੍ਰੇਸ ਕੀਤਾ। ਲੋਕੇਸ਼ਨ ਤੋਂ ਪਤਾ ਲੱਗਾ ਕਿ ਰੁਚੀ ਗਵਾਲੀਅਰ (ਮੱਧ ਪ੍ਰਦੇਸ਼) ਵਿੱਚ ਹੈ ਤੇ ਉੱਥੇ ਆਪਣੇ ਪ੍ਰੇਮੀ ਗਜੇਂਦਰ ਯਾਦਵ ਨਾਲ ਰਹਿ ਰਹੀ ਹੈ। ਪੁਲਸ ਟੀਮ ਗਵਾਲੀਅਰ ਪਹੁੰਚੀ ਅਤੇ 7 ਅਕਤੂਬਰ ਨੂੰ ਰੁਚੀ ਨੂੰ ਉਸਦੇ ਪ੍ਰੇਮੀ ਨਾਲ ਬਰਾਮਦ ਕਰਕੇ ਗਾਜ਼ੀਪੁਰ ਵਾਪਸ ਲੈ ਆਈ।
ਮੇਰੀ ਮਰਜ਼ੀ ਦੇ ਖਿਲਾਫ ਕਰਵਾਈ ਗਈ ਸੀ ਸ਼ਾਦੀ: ਰੁਚੀ
ਪੁਲਸ ਪੁੱਛਗਿੱਛ ਦੌਰਾਨ ਰੁਚੀ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਉਸਨੇ ਦੱਸਿਆ ਕਿ ਉਹ 10ਵੀਂ ਜਮਾਤ ਤੋਂ ਹੀ ਰੇਵਈ ਪਿੰਡ ਦੇ ਗਜੇਂਦਰ ਯਾਦਵ ਨਾਲ ਪਿਆਰ ਕਰਦੀ ਸੀ, ਪਰ ਮਜਬੂਰੀ ਵਿੱਚ ਉਸਦਾ ਵਿਆਹ ਰਾਜੇਂਦਰ ਯਾਦਵ ਨਾਲ ਕਰ ਦਿੱਤਾ ਗਿਆ ਸੀ। ਵਿਆਹ ਤੋਂ ਬਾਅਦ ਵੀ ਉਹ ਆਪਣੇ ਪ੍ਰੇਮੀ ਨੂੰ ਨਹੀਂ ਭੁੱਲ ਸਕੀ ਅਤੇ ਉਹ ਘਰੋਂ ਭੱਜ ਕੇ ਗਜੇਂਦਰ ਨਾਲ ਦੂਜੀ ਸ਼ਾਦੀ ਕਰਕੇ ਗਵਾਲੀਅਰ ਵਿੱਚ ਉਸਦੀ ਪਤਨੀ ਬਣ ਕੇ ਖੁਸ਼ੀ-ਖੁਸ਼ੀ ਰਹਿ ਰਹੀ ਸੀ।
ਝੂਠੀ ਰਿਪੋਰਟ ਦਰਜ ਕਰਵਾਉਣ ਵਾਲਿਆਂ 'ਤੇ ਹੋਵੇਗੀ ਕਾਰਵਾਈ
ਸੀ.ਓ. ਸੈਦਪੁਰ ਰਾਮਕ੍ਰਿਸ਼ਨ ਤਿਵਾੜੀ ਨੇ ਪੁਸ਼ਟੀ ਕੀਤੀ ਕਿ ਜਾਂਚ ਵਿੱਚ ਦਹੇਜ ਹੱਤਿਆ ਅਤੇ ਲਾਸ਼ ਗਾਇਬ ਕਰਨ ਦੇ ਸਾਰੇ ਦੋਸ਼ ਪੂਰੀ ਤਰ੍ਹਾਂ ਝੂਠੇ ਨਿਕਲੇ। ਪੁਲਸ ਹੁਣ ਝੂਠੀ ਰਿਪੋਰਟ ਦਰਜ ਕਰਵਾਉਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਰੁਚੀ ਦੇ ਪਤੀ ਰਾਜੇਂਦਰ ਯਾਦਵ ਤੇ ਸੱਸ ਕਮਲੀ ਦੇਵੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ, ਜਦੋਂ ਕਿ ਉਨ੍ਹਾਂ ਦੀ ਨੂੰਹ ਦਾ ਪਹਿਲਾਂ ਤੋਂ ਹੀ ਕਿਸੇ ਹੋਰ ਨਾਲ ਅਫੇਅਰ ਸੀ। ਪਤੀ ਨੇ ਮੰਗ ਕੀਤੀ ਹੈ ਕਿ ਝੂਠੇ ਦੋਸ਼ ਲਾਉਣ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦਾ ਗਹਿਣਾ-ਪੈਸਾ ਵਾਪਸ ਕਰਵਾਇਆ ਜਾਵੇ। ਪੁਲਸ ਨੇ ਵਿਆਹੁਤਾ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ਅਤੇ ਅੱਗੇ ਦੀ ਕਾਨੂੰਨੀ ਪ੍ਰਕਿਰਿਆ ਜਾਰੀ ਹੈ।
ਕੇਰਲ 'ਚ ਵਾਪਰਿਆ ਭਿਆਨਕ ਸੜਕ ਹਾਦਸਾ ! ਦਰੱਖਤ 'ਚ ਵੱਜੀ ਕਾਰ, 3 ਨੌਜਵਾਨਾਂ ਦੀ ਮੌਕੇ 'ਤੇ ਮੌਤ
NEXT STORY