ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਪਿਛਲੀਆਂ ਸਰਕਾਰਾਂ 'ਤੇ ਜਾਤੀ ਦੇ ਆਧਾਰ 'ਤੇ ਵੰਡੀਆਂ ਪਾਉਣ ਅਤੇ ਵਿਕਾਸ ਕਾਰਜਾਂ 'ਚ ਭੇਦਭਾਵ ਕਰਨ ਲਈ ਪਿਛਲੀਆਂ ਸਰਕਾਰਾਂ 'ਤੇ ਹਮਲਾ ਬੋਲਿਆ। ਅਲੀਗੜ੍ਹ 'ਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਆਦਿੱਤਿਆਨਾਥ ਨੇ ਕਿਹਾ ਕਿ ਭਰਾਵੋ ਅਤੇ ਭੈਣੋ, ਤੁਸੀਂ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਦੇਖਿਆ ਹੈ। ਸਮਾਜਿਕ ਤਾਣਾ-ਬਾਣਾ ਢਹਿ-ਢੇਰੀ ਹੋ ਰਿਹਾ ਸੀ। ਵਿਕਾਸ ਯੋਜਨਾਵਾਂ ਦਾ ਲਾਭ ਜਾਤ, ਧਰਮ, ਭਾਸ਼ਾ, ਖੇਤਰ ਦੇ ਆਧਾਰ 'ਤੇ ਭੇਦਭਾਵ ਤੋਂ ਬਾਅਦ ਦਿੱਤਾ ਗਿਆ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਅੱਜ ਕੋਈ ਵੀ ਵਿਕਾਸ ਵੇਖ ਸਕਦਾ ਹੈ ਅਤੇ ਇਹ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਨੂੰ ਘਰ, ਨੌਕਰੀ ਅਤੇ ਬਿਜਲੀ ਪ੍ਰਦਾਨ ਕਰ ਰਹੀ ਹੈ। ‘ਸਬਕਾ ਸਾਥ, ਸਬ ਕਾ ਵਿਕਾਸ’ ਦੇ ਨਾਅਰੇ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨਾਲ ਭੇਦਭਾਵ ਨਹੀਂ ਕਰਾਂਗੇ ਪਰ ਅਸੀਂ ਕਿਸੇ ਨੂੰ ਅਰਾਜਕਤਾ ਅਤੇ ਅਵਿਵਸਥਾ ਫੈਲਾਉਣ ਦੀ ਵੀ ਇਜਾਜ਼ਤ ਨਹੀਂ ਦੇਵਾਂਗੇ। ਜੇਕਰ ਕੋਈ ਅਰਾਜਕਤਾ ਦੇ ਰਾਹ 'ਤੇ ਚੱਲਦਾ ਹੈ, ਤਾਂ ਉਹ ਰਾਹ ਉਸ ਨੂੰ ਯਮਰਾਜ ਤੱਕ ਲੈ ਜਾਵੇਗਾ।
ਮੁੱਖ ਮੰਤਰੀ ਯੋਗੀ ਨੇ ਵਿਰੋਧੀ ਪਾਰਟੀਆਂ ਦਾ ਨਾਂ ਲੈਂਦਿਆਂ ਕਿਹਾ ਕਿ ਜਦੋਂ ਕਾਂਗਰਸ, ਸਮਾਜਵਾਦੀ ਪਾਰਟੀ ਜਾਂ ਬਹੁਜਨ ਸਮਾਜ ਪਾਰਟੀ ਨੂੰ ਸੱਤਾ ਮਿਲਦੀ ਹੈ ਤਾਂ ਇਹ ਲੋਕ ਸਮਾਜਿਕ ਤਾਣੇ-ਬਾਣੇ ਨੂੰ ਤਬਾਹ ਕਰ ਦਿੰਦੇ ਹਨ। ਉਹ ਆਪਣੀਆਂ ਤੁਸ਼ਟੀਕਰਨ ਯੋਜਨਾਵਾਂ ਨਾਲ ਸਮਾਜ ਨੂੰ ਵਿਕਾਸ ਤੋਂ ਦੂਰ ਲੈ ਜਾਂਦੇ ਹਨ। ਇਨ੍ਹਾਂ ਨੇ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕੀਤਾ ਅਤੇ ਅੱਜ ਵੀ ਉਹ ਹੀ ਕੰਮ ਕਰ ਰਹੇ ਹਨ।
ਰਾਹੁਲ ਗਾਂਧੀ ਦੀ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਕੀਤੀ ਸ਼ਲਾਘਾ, ਆਖ਼ੀ ਇਹ ਗੱਲ
NEXT STORY