ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਸਾਇਣਿਕ ਹਮਲੇ ਦੀ ਧਮਕੀ ਦੇਣ ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐੱਨ. ਐੱਸ. ਜੀ.) ਦੇ ਕੰਟਰੋਲ ਪੈਨਲ 'ਚ ਫੋਨ ਕਰਨ ਦੇ ਦੋਸ਼ 'ਚ ਪੁਲਸ ਨੇ ਮੁੰਬਈ ਤੋਂ 22 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਕਿਉਰਿਟੀ ਗਾਰਡ ਦੇ ਤੌਰ 'ਤੇ ਕੰਮ ਕਰਨ ਵਾਲੇ ਕਾਸ਼ੀਨਾਥ ਮੰਡਲ ਨੂੰ ਡੀ. ਬੀ. ਰਸਤੇ ਪੁਲਸ ਨੇ 27 ਜੁਲਾਈ ਨੂੰ ਗ੍ਰਿਫਤਾਰ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਨੇ ਨਵੀਂ ਦਿੱਲੀ ਸਥਿਤ ਐੱਨ. ਐੱਸ. ਜੀ. ਕੰਟਰੋਲ ਪੈਨਲ ਦਾ ਫੋਨ ਨੰਬਰ ਹਾਸਲ ਕੀਤਾ ਅਤੇ ਸ਼ੁੱਕਰਵਾਰ ਨੂੰ ਫੋਨ ਕਰਕੇ ਪ੍ਰਧਾਨ ਮੰਤਰੀ 'ਤੇ ਰਸਾਇਣਿਕ ਹਮਲੇ ਦੀ ਧਮਕੀ ਦਿੱਤੀ, ਜਿਸ ਨੰਬਰ ਤੋਂ ਧਮਕੀ ਭਰਿਆ ਫੋਨ ਕੀਤਾ ਗਿਆ ਸੀ। ਉਸ ਨੂੰ ਮੁੰਬਈ 'ਚ ਟ੍ਰੈਸ ਕਰਨ ਤੋਂ ਬਾਅਦ ਐੱਨ. ਐੱਸ. ਜੀ. ਨੇ ਇਸ ਦੀ ਸੂਚਨਾ ਇੱਥੋਂ ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਝਾਰਖੰਡ ਨਿਵਾਸੀ ਮੰਡਲ ਦਾ ਪਤਾ ਲਾਇਆ ਅਤੇ ਮੁੰਬਈ ਸੈਂਟਰਲ ਰੇਲਵੇ ਸਟੇਸ਼ਨ ਤੋਂ ਉਸ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਸੂਰਤ ਜਾਣ ਵਾਲੀ ਇਕ ਟਰੇਨ 'ਚ ਚੜ੍ਹਨ ਵਾਲਾ ਸੀ। ਉਹ ਵਾਲਕੇਸ਼ਵਰ ਇਲਾਕੇ 'ਚ ਇਕ ਝੁੱਗੀ 'ਚ ਹੀ ਰਹਿ ਰਿਹਾ ਸੀ।
ਮੰਡਲ ਨੇ ਪੁਲਸ ਨੂੰ ਦੱਸਿਆ ਕਿ ਹਾਲ ਹੀ 'ਚ ਝਾਰਖੰਡ 'ਚ ਇਕ ਨਕਸਲਵਾਦੀ ਹਮਲੇ 'ਚ ਉਸ ਦਾ ਦੋਸਤ ਮਾਰਿਆ ਗਿਆ ਸੀ ਅਤੇ ਇਸ ਸੰਬੰਧ 'ਚ ਉਹ ਪ੍ਰਧਾਨ ਮੰਤਰੀ ਨਾਲ ਮਿਲਣਾ ਚਾਹੁੰਦਾ ਸੀ। ਗ੍ਰਿਫਤਾਰੀ ਤੋਂ ਬਾਅਦ ਦੋਸ਼ੀ ਨੂੰ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਅੱਜ ਤੱਕ ਲਈ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ। ਨੌਜਵਾਨ ਖਿਲਾਫ ਆਈ. ਪੀ. ਸੀ. ਦੀ ਧਾਰਾ 505 (1), (2) ਅਤੇ ਧਾਰਾ 182 ਮਾਮਲਾ ਦਰਜ ਕੀਤਾ ਗਿਆ ਹੈ।
IRCTC ਘੁਟਾਲਾ: ਲਾਲੂ, ਰਾਬੜੀ ਅਤੇ ਤੇਜਸਵੀ ਯਾਦਵ ਨੂੰ ਦਿੱਲੀ ਕੋਰਟ ਨੇ ਜਾਰੀ ਕੀਤਾ ਸੰਮੰਨ
NEXT STORY