ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸਵਾਮਿਤਵ ਯੋਜਨਾ' ਤਹਿਤ ਵੀਡੀਓ ਕਾਨਫਰੰਸ ਜ਼ਰੀਏ ਜਾਇਦਾਦ ਕਾਰਡਾਂ ਦੀ ਐਤਵਾਰ ਨੂੰ ਭੌਤਿਕ ਵੰਡ ਸ਼ੁਰੂ ਕੀਤੀ ਅਤੇ ਕਿਹਾ ਕਿ ਇਹ ਪੇਂਡੂ ਭਾਰਤ ਨੂੰ ਬਦਲਣ ਵਾਲਾ 'ਇਤਿਹਾਸਿਕ ਕਦਮ' ਹੈ। ਸਰਕਾਰ ਦੀ ਇਸ ਪਹਿਲ ਨਾਲ ਪਿੰਡ ਵਾਸੀਆਂਨੂੰ ਆਪਣੀ ਜ਼ਮੀਨ ਅਤੇ ਜਾਇਦਾਦ ਨੂੰ ਵਿੱਤੀ ਪੂੰਜੀ ਦੇ ਤੌਰ 'ਤੇ ਇਸਤੇਮਾਲ ਕਰਣ ਦੀ ਸਹੂਲਤ ਮਿਲੇਗੀ, ਜਿਸ ਦੇ ਏਵਜ ਵਿਚ ਉਹ ਬੈਂਕਾਂ ਤੋਂ ਕਰਜ਼ ਅਤੇ ਹੋਰ ਵਿੱਤੀ ਲਾਭ ਚੁੱਕ ਸਕਣਗੇ।
ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ 'ਚ ਸੋਨਾ-ਚਾਂਦੀ ਪ੍ਰਤੀ ਵਧਿਆ ਲੋਕਾਂ ਦਾ ਰੁਝਾਨ, ਦੋਵਾਂ ਧਾਤੂਆਂ 'ਚ ਆਈ ਮਜ਼ਬੂਤੀ
ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਕਰੀਬ 1 ਲੱਖ ਜਾਇਦਾਦ ਮਾਲਿਕ ਆਪਣੀ ਜਾਇਦਾਦ ਨਾਲ ਜੁੜੇ ਕਾਰਡ ਆਪਣੇ ਮੋਬਾਇਲ ਫੋਨ 'ਤੇ ਐਸ.ਐਮ.ਐਸ. ਲਿੰਕ ਜ਼ਰੀਏ ਡਾਊਨਲੋਡ ਕਰ ਸਕਣਗੇ। ਇਸ ਦੇ ਬਾਅਦ ਸਬੰਧਤ ਸੂਬਾ ਸਰਕਾਰਾਂ ਜਾਇਦਾਦ ਕਾਰਡਾਂ ਦੀ ਭੌਤਿਕ ਵੰਡ ਕਰਣਗੀਆਂ। ਇਹ ਲਾਭਪਾਤਰੀ 6 ਸੂਬਿਆਂ ਦੇ 763 ਪਿੰਡਾਂ ਤੋਂ ਹਨ। ਇਨ੍ਹਾਂ ਵਿਚ ਉੱਤਰ ਪ੍ਰਦੇਸ਼ ਦੇ 346, ਹਰਿਆਣਾ ਦੇ 221, ਮਹਾਰਾਸ਼ਟਰ ਦੇ 100, ਮੱਧ ਪ੍ਰਦੇਸ਼ ਦੇ 44, ਉਤਰਾਖੰਡ ਦੇ 50 ਅਤੇ ਕਰਨਾਟਕ ਦੇ 2 ਪਿੰਡ ਸ਼ਾਮਲ ਹਨ। ਮੋਦੀ ਨੇ ਸਵਾਮਿਤਵ (ਪੇਂਡੂ ਖੇਤਰਾਂ ਵਿਚ ਅਤਿਆਧੁਨਿਕ ਤਕਨੀਕ ਨਾਲ ਪਿੰਡਾਂ ਦਾ ਸਰਵੇਖਣ ਅਤੇ ਮਾਨਚਿਤਰਣ) ਯੋਜਨਾ ਦੇ ਕਈ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਧੋਨੀ ਦੀ ਧੀ ਨੂੰ ਮਿਲੀ ਰੇਪ ਦੀ ਧਮਕੀ ਤੋਂ ਬਾਅਦ ਵਧਾਈ ਗਈ ਘਰ ਦੀ ਸੁਰੱਖਿਆ
ਧੋਨੀ ਦੀ ਧੀ ਨੂੰ ਮਿਲੀ ਰੇਪ ਦੀ ਧਮਕੀ ਤੋਂ ਬਾਅਦ ਵਧਾਈ ਗਈ ਘਰ ਦੀ ਸੁਰੱਖਿਆ
NEXT STORY