ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਧਰਤੀ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਬਿਹਤਰ ਸਥਾਨ ਬਣਾਉਣ ਦੇ ਲਿਹਾਜ ਨਾਲ ਸਮੂਹਕ ਕੋਸ਼ਿਸ਼ਾਂ ਦੀ ਸ਼ੁੱਕਰਵਾਰ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ 'ਤੇ ਅਸੀਂ ਆਪਣੀ ਧਰਤੀ ਦੀ ਖੁਸ਼ਹਾਲ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਦੇ ਵਾਅਦੇ ਨੂੰ ਦੋਹਰਾਉਂਦੇ ਹਾਂ। ਆਓ ਅਸੀਂ ਸਮੂਹਕ ਰੂਪ ਨਾਲ ਬਨਸਪਤੀਆਂ ਅਤੇ ਜੀਵ-ਜੰਤੂਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੀਏ। ਉਨ੍ਹਾਂ ਲਿਖਿਆ,''ਕਾਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਇਕ ਬਿਹਤਰ ਧਰਤੀ ਬਣਾ ਸਕੀਏ।''
ਪੀ.ਐੱਮ. ਮੋਦੀ ਨੇ ਹਾਲ ਹੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ, ਜਿਸ 'ਚ ਉਨ੍ਹਾਂ ਨੇ ਵਿਸ਼ਵ ਵਾਤਾਵਰਣ ਦਿਵਸ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ,''ਇਸ ਸਾਲ ਦੀ ਥੀਮ ਜੈਵ-ਵਿਭਿੰਨਤਾ ਹੈ, ਜੋ ਅੱਜ ਦੇ ਹਾਲਾਤ 'ਚ ਖਾਸ ਤੌਰ 'ਤੇ ਸੰਬੰਧਤ ਹੈ। ਤਾਲਾਬੰਦੀ ਕਾਰਨ ਬੀਤੇ ਕੁਝ ਹਫਤਿਆਂ 'ਚ ਜੀਵਨ ਦੀ ਗਤੀ ਜ਼ਰੂਰ ਕੁਝ ਹੌਲੀ ਪਈ ਪਰ ਇਸ ਨੇ ਸਾਨੂੰ ਸਾਡੇ ਨੇੜੇ-ਤੇੜੇ ਦੀ ਕੁਦਰਤ ਦੀ ਖੁਸ਼ਹਾਲ ਵਿਭਿੰਨਤਾ ਜਾਂ ਜੈਵ-ਵਿਭਿੰਨਤਾ 'ਤੇ ਵਿਚਾਰ ਕਰਨ ਦਾ ਮੌਕਾ ਵੀ ਦਿੱਤਾ।''
ਉਨ੍ਹਾਂ ਕਿਹਾ ਕਿ ਹਵਾ ਅਤੇ ਆਵਾਜ਼ ਪ੍ਰਦੂਸ਼ਣ ਨਾਲ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਇਕ ਤਰ੍ਹਾਂ ਨਾਲ ਅਲੋਪ ਹੋ ਗਈਆਂ ਸਨ ਪਰ ਇੰਨੇ ਸਾਲਾਂ ਬਾਅਦ ਲੋਕ ਆਪਣੇ ਘਰਾਂ 'ਚ, ਉਹ ਸੁੰਦਰ ਆਵਾਜ਼ ਫਿਰ ਸੁਣ ਸਕਦੇ ਹਾਂ। ਪ੍ਰਧਾਨ ਮੰਤਰੀ ਨੇ ਬਾਰਸ਼ ਦਾ ਪਾਣੀ ਬਚਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਬਾਰਸ਼ ਦੇ ਪਾਣੀ ਦੀ ਸੁਰੱਖਿਆ ਦੇ ਰਵਾਇਤੀ ਤਰੀਕੇ ਬਹੁਤ ਹੀ ਸੌਖੇ ਹਨ ਅਤੇ ਉਨ੍ਹਾਂ ਦੀ ਮਦਦ ਨਾਲ ਅਸੀਂ ਪਾਣੀ ਨੂੰ ਬਚਾ ਸਕਦੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਬੂਟੇ ਲਗਾਉਣ ਅਤੇ ਇਸ ਬਾਰੇ ਸੰਕਲਪ ਲੈਣ ਨੂੰ ਵੀ ਕਿਹਾ ਤਾਂ ਕਿ ਕੁਦਰਤ ਨਾਲ ਸਾਡਾ ਰੋਜ਼ਾਨਾ ਦਾ ਰਿਸ਼ਤਾ ਬਣ ਜਾਵੇ। ਉਨ੍ਹਾਂ ਕਿਹਾ ਕਿ ਗਰਮੀ ਵਧ ਰਹੀ ਹੈ, ਇਸ ਲਈ ਪੰਛੀਆਂ ਲਈ ਪਾਣੀ ਰੱਖਣਾ ਨਾਲ ਭੁੱਲਣਾ।
ਹੁਣ ਦਿੱਲੀ ਮੈਟਰੋ ਦੇ 20 ਕਾਮੇ ਨਿਕਲੇ ਕੋਰੋਨਾ ਪਾਜ਼ੀਟਿਵ
NEXT STORY