ਨਵੀਂ ਦਿੱਲੀ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡਾ ਦਿਲ ਦਿਖਾਉਂਦੇ ਹੋਏ ਕਿਸਾਨਾਂ ਦੀ ਮੰਗ ਮੰਨਣੀ ਚਾਹੀਦੀ ਹੈ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਦੋਸ਼ ਵੀ ਲਗਾਇਆ ਕਿ ਕੇਂਦਰ ਸਰਕਾਰ ਵਿੱਚ ਸੰਵੇਦਨਸ਼ੀਲਤਾ ਨਹੀਂ ਬਚੀ ਹੈ।
ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਠੱਪ, ਵਾਹਨਾਂ ਦਾ ਲੱਗਾ ਜਾਮ
ਸੀਨੀਅਰ ਕਾਂਗਰਸ ਨੇਤਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਕਿਸਾਨਾਂ ਦੇ ਨਾਲ ਵਿੱਚ ਬੇਇਨਸਾਫ਼ੀ ਹੋ ਰਹੀ ਹੈ। ਕਿਸਾਨ ਭਾਰੀ ਠੰਡ ਵਿੱਚ ਬੈਠੇ ਹੋਏ ਹਨ। ਸਰਕਾਰ ਵਿੱਚ ਬੈਠੇ ਲੋਕ ਇੰਨੇ ਸੰਵੇਦਨਹੀਨ ਲੋਕ ਹਨ ਕਿ ਇਨ੍ਹਾਂ ਵਿੱਚ ਸੰਵੇਦਨਸ਼ੀਲਤਾ ਨਾਮ ਦੀ ਚੀਜ ਨਹੀਂ ਹੈ। ਗਹਿਲੋਤ ਨੇ ਕਿਹਾ, ‘‘ਇਨ੍ਹਾਂ ਕਿਸਾਨਾਂ ਵਿੱਚ ਖੇਤੀ ਕਰਨ ਵਾਲੇ ਕਿਸਾਨ ਵੀ ਹਨ, ਮਜ਼ਦੂਰ ਵੀ ਹਨ। ਵੱਡੇ-ਛੋਟੇ ਸਾਰੇ ਕਿਸਾਨ ਹਨ ਅਤੇ ਸਾਰੇ ਦੁਖੀ ਹਨ। ਸਰਕਾਰ ਨੂੰ ਚਾਹੀਦਾ ਹੈ, ਪ੍ਰਧਾਨ ਮੰਤਰੀ ਜੀ ਨੂੰ ਖੁਦ ਨੂੰ ਚਾਹੀਦਾ ਹੈ ਕਿ ਉਹ ਵੱਡਾ ਦਿਲ ਰੱਖਣ ਅਤੇ ਪ੍ਰਤੀਸ਼ਠਾ ਦਾ ਸਵਾਲ ਨਾ ਖੜ੍ਹਾ ਕਰਨ। ਜੇਕਰ ਉਹ ਕਾਨੂੰਨ ਵਾਪਸ ਲੈਂਦੇ ਹਨ ਤਾਂ ਜਨਤਾ ਦਾ ਮਾਣ ਸਨਮਾਨ ਵਧਦਾ ਹੈ ਅਤੇ ਲੋਕਤੰਤਰ ਮਜ਼ਬੂਤ ਹੁੰਦਾ ਹੈ। ਇਨ੍ਹਾਂ ਨੂੰ ਆਪਣਾ ਅਹਿਮ-ਘਮੰਡ ਛੱਡਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਉਤਰਾਖੰਡ: ਸੀ.ਐੱਮ. ਰਾਵਤ ਤੋਂ ਬਾਅਦ ਰਿਹਾਇਸ਼ ਦੇ ਚਾਰ ਹੋਰ ਲੋਕ ਕੋਰੋਨਾ ਪਾਜ਼ੇਟਿਵ
NEXT STORY