ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 77ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ 'ਤੇ ਆਯੋਜਿਤ ਸਮਾਰੋਹ 'ਚ ਸਫੈਦ ਕੁੜਤਾ ਅਤੇ ਚੂੜੀਦਾਰ ਨਾਲ ਬਹੁਰੰਗੀ ਰਾਜਸਥਾਨੀ ਪ੍ਰਿੰਟ ਦਾ ਸਾਫ਼ਾ ਪਹਿਨੇ ਨਜ਼ਰ ਆਏ। ਪ੍ਰਧਾਨ ਮੰਤਰੀ ਵਜੋਂ ਆਪਣੇ 10ਵੇਂ ਆਜ਼ਾਦੀ ਦਿਹਾੜੇ ਦੇ ਭਾਸ਼ਣ 'ਤੇ ਨਰਿੰਦਰ ਮੋਦੀ ਨੇ ਕਾਲੇ ਰੰਗ ਦੀ ਵੀ-ਨੈਕ ਜੈਕੇਟ ਵੀ ਪਹਿਨੀ। ਉਨ੍ਹਾਂ ਦੇ ਸਾਫ਼ੇ ਦਾ ਹੇਠਲਾ ਹਿੱਸਾ ਲੰਬਾ ਸੀ ਅਤੇ ਇਸ 'ਚ ਪੀਲੇ, ਹਰੇ ਅਤੇ ਲਾਲ ਰੰਗ ਦਾ ਮਿਸ਼ਰਨ ਸੀ। ਪ੍ਰਧਾਨ ਮੰਤਰੀ ਮੋਦੀ 2014 ਤੋਂ ਹਰ ਆਜ਼ਾਦੀ ਦਿਹਾੜੇ 'ਤੇ ਰੰਗੀਨ ਸਾਫ਼ਾ ਪਾਉਂਦੇ ਰਹੇ ਹਨ। ਉਨ੍ਹਾਂ ਨੇ ਇਸ ਵਾਰ ਵੀ ਇਸ ਪਰੰਪਰਾ ਨੂੰ ਬਰਕਰਾਰ ਰੱਖਿਆ। ਉਨ੍ਹਾਂ ਨੇ 76ਵੇਂ ਆਜ਼ਾਦੀ ਦਿਹਾੜੇ 'ਤੇ ਤਿਰੰਗੇ ਦੀਆਂ ਧਾਰੀਆਂ ਵਾਲਾ ਸਫੈਦ ਰੰਗ ਦਾ ਸਾਫ਼ਾ ਪਾਇਆ ਸੀ। ਰਵਾਇਤੀ ਕੁੜਤੇ ਅਤੇ ਚੂੜੀਦਾਰ ਪਜ਼ਾਮੇ ਦੇ ਉੱਪਰ ਨੀਲੇ ਰੰਗ ਦੀ ਜੈਕੇਟ ਅਤੇ ਕਾਲੇ ਰੰਗ ਦੇ ਬੂਟ ਪਾਏ, ਪੀ.ਐੱਮ. ਮੋਦੀ ਨੇ ਲਾਲ ਕਿਲ੍ਹੇ ਤੋਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਲਗਾਤਾਰ 9ਵੀਂ ਵਾਰ ਦੇਸ਼ ਨੂੰ ਸੰਬੋਧ ਕੀਤਾ ਸੀ। ਇਸ ਤੋਂ ਪਹਿਲਾਂ 75ਵੇਂ ਆਜ਼ਾਦੀ ਦਿਹਾੜੇ 'ਤੇ ਪੀ.ਐੱਮ. ਮੋਦੀ ਨੇ ਧਾਰੀਦਾਰ ਕੇਸਰੀਆ ਸਾਫ਼ਾ ਪਾਇਆ ਸੀ। 74ਵੇਂ ਆਜ਼ਾਦੀ ਦਿਹਾੜੇ 'ਤੇ ਇਤਿਹਾਸਕ ਲਾਲ ਕਿਲ੍ਹੇ 'ਤੇ ਆਯੋਜਿਤ ਸਮਾਰੋਹ 'ਚ ਪੀ.ਐੱਮ. ਮੋਦੀ ਨੇ ਕੇਸਰੀਆ ਅਤੇ ਕ੍ਰੀਮ ਰੰਗ ਦਾ ਸਾਫ਼ਾ ਪਾਇਆ ਸੀ। ਇਸ ਦੇ ਨਾਲ ਪ੍ਰਧਾਨ ਮੰਤਰੀ ਨੇ ਅੱਧੀ ਬਾਂਹ ਵਾਲਾ ਕੁੜਤਾ ਅਤੇ ਚੂੜੀਦਾਰ ਪਜ਼ਾਮਾ ਪਾਇਆ ਸੀ। ਉਨ੍ਹਾਂ ਨੇ ਕੇਸਰੀਆ ਕਿਨਾਰੀ ਵਾਲਾ ਸਫੈਦ ਗਮਛਾ ਵੀ ਪਾ ਰੱਖਿਆ ਸੀ, ਜਿਸ ਨੂੰ ਉਨ੍ਹਾਂ ਨੇ ਕੋਰੋਨਾ ਤੋਂ ਬਚਾਅ ਦੇ ਉਪਾਵਾਂ ਦੇ ਅਧੀਨ ਇਸਤੇਮਾਲ ਕੀਤਾ।
ਇਹ ਵੀ ਪੜ੍ਹੋ : PM ਮੋਦੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾ, ਦਿੱਤੀ ਗਈ 21 ਤੋਪਾਂ ਦੀ ਸਲਾਮੀ
ਸਾਲ 2019 'ਚ ਲਗਾਤਾਰ ਦੂਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ, ਲਾਲ ਕਿਲ੍ਹੇ ਤੋਂ ਆਪਣੇ ਪਹਿਲੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਈ ਰੰਗਾਂ ਨਾਲ ਬਣਿਆ ਸਾਫ਼ਾ ਪਹਿਨਿਆ ਸੀ। ਲਾਲ ਕਿਲ੍ਹੇ ਤੋਂ ਇਹ ਉਨ੍ਹਾਂ ਦਾ ਲਗਾਤਾਰ ਛੇਵਾਂ ਸੰਬੋਧਨ ਸੀ। ਜਦੋਂ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਦੇਸ਼ ਦੀ ਕਮਾਨ ਸੰਭਾਲਣ ਤੋਂ ਬਾਅਦ 2014 ਵਿਚ ਇਤਿਹਾਸਕ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਿਤ ਕੀਤਾ ਸੀ, ਤਾਂ ਉਨ੍ਹਾਂ ਨੇ ਗੂੜ੍ਹੇ ਲਾਲ ਅਤੇ ਹਰੇ ਰੰਗ ਦਾ ਜੋਧਪੁਰੀ ਬੰਧੇਜ ਸਾਫ਼ਾ ਪਹਿਨਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ 2015 ਵਿਚ ਬਹੁ-ਰੰਗੀ ਧਾਰੀਆਂ ਵਾਲਾ ਪੀਲਾ ਸਾਫ਼ਾ ਪਾਇਆ ਸੀ, ਜਦੋਂ ਕਿ 2016 ਵਿਚ ਉਨ੍ਹਾਂ ਨੇ ਗੁਲਾਬੀ ਅਤੇ ਪੀਲੇ ਰੰਗ ਦਾ ਲਹਿਰੀਆ 'ਟਾਈ ਐਂਡ ਡਾਈ' ਸਾਫ਼ਾ ਚੁਣਿਆ ਸੀ। ਉਨ੍ਹਾਂ ਨੇ 2017 ਵਿਚ ਸੁਨਹਿਰੀ ਧਾਰੀਆਂ ਵਾਲਾ ਇੱਕ ਚਮਕਦਾਰ ਲਾਲ ਸਾਫ਼ਾ ਪਾਇਆ ਸੀ। ਉਨ੍ਹਾਂ 2018 ਵਿਚ ਭਗਵਾ ਸਾਫ਼ਾ ਪਹਿਨਿਆ ਸੀ। ਗਣਤੰਤਰ ਦਿਵਸ ਸਮਾਰੋਹਾਂ 'ਚ ਵੀ ਕੱਛ ਦੀ ਲਾਲ ਬੰਧਨੀ ਪੱਗ ਤੋਂ ਲੈ ਕੇ ਪੀਲੀ ਰਾਜਸਥਾਨੀ ਪੱਗ ਤੱਕ ਪੀ.ਐੱਮ. ਮੋਦੀ ਦੇ ਸਾਫ਼ੇ ਲੋਕਾਂ ਦਾ ਧਿਆਨ ਖਿੱਚਦੇ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਅੱਜ ਆਖਰੀ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰ ਨੂੰ ਸੰਬੋਧਨ ਕੀਤਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਦਿੱਤੀਆਂ ਸ਼ੁਭਕਾਮਨਾਵਾਂ, ਕਿਹਾ- India-US ਸਬੰਧ ਪਹਿਲਾਂ ਨਾਲੋਂ ਮਜ਼ਬੂਤ
NEXT STORY