ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ਨੀਵਾਰ ਨੰ ਜੈਪੁਰ ਦੀ ਹਾਈ ਸਕਿਓਰਟੀ ਜੇਲ੍ਹ 'ਚੋਂ 2 ਕੈਦੀ ਰਬੜ ਦੇ ਪਾਈਪ ਰਾਹੀਂ 27 ਫੁੱਟ ਉੱਚੀ ਕੰਧ ਤੇ ਕਰੰਟ ਵਾਲੀ ਤਾਰ ਨੂੰ ਟੱਪ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਕੈਦੀ ਚੋਰੀ ਦੇ ਮਾਮਲੇ 'ਚ ਜੇਲ੍ਹ ਕੱਟ ਰਹੇ ਸਨ, ਜਿਨ੍ਹਾਂ ਦੀ ਪਛਾਣ ਨਵਲ ਕਿਸ਼ੋਰ ਮਹਾਵਰ ਤੇ ਅਨਸ ਕੁਮਾਰ ਵਜੋਂ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਦੋਵਾਂ ਕੈਦੀਆਂ ਨੇ ਹਾਈ ਸਕਿਓਰਟੀ ਜੇਲ੍ਹ ਦੀ ਕਰੰਟ ਵਾਲੀ ਕੰਧ 'ਤੇ ਚੜ੍ਹਨ ਲਈ ਰਬੜ ਦੇ ਪਾਈਪ ਦੀ ਵਰਤੋਂ ਕੀਤੀ ਤੇ ਕੰਧ ਟੱਪ ਕੇ ਫਰਾਰ ਹੋ ਗਏ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਜੇਲ੍ਹ ਕਰਮਚਾਰੀਆਂ ਨੇ ਤੁਰੰਤ ਕੈਦੀਆਂ ਦੀ ਗਿਣਤੀ ਕੀਤੀ ਤੇ ਫਰਾਰ ਕੈਦੀਆਂ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਲੱਗੇ ਸੀ ਬੇਸਮੈਂਟ ਪੱਟਣ, ਜ਼ਮੀਨ ਹੇਠੋਂ ਨਿਕਲਿਆ 450 ਕਿਲੋ ਦਾ ਬੰਬ, ਖ਼ਾਲੀ ਕਰਵਾਉਣਾ ਪਿਆ ਪੂਰਾ ਇਲਾਕਾ
ਉਨ੍ਹਾਂ ਅੱਗੇ ਕਿਹਾ ਕਿ ਘਟਨਾ ਦੀ ਅਗਲੇਰੀ ਜਾਂਚ ਜਾਰੀ ਹੈ ਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕੈਦੀਆਂ ਦੇ ਫਰਾਰ ਹੋਣ 'ਚ ਜੇਲ੍ਹ ਅਧਿਕਾਰੀਆਂ ਦੀ ਤਾਂ ਕੋਈ ਮਿਲੀਭੁਗਤ ਨਹੀਂ, ਕਿਉਂਕਿ ਰਬੜ ਦਾ ਪਾਈਪ ਹਾਈ ਸਕਿਓਰਟੀ ਜੇਲ੍ਹ 'ਚ ਪਹੁੰਚਣਾ ਬਹੁਤ ਮੁਸ਼ਕਲ ਹੈ।
ਇਹ ਘਟਨਾ ਇਕ ਹਾਈ ਸਕਿਓਰਟੀ ਜੇਲ੍ਹ ਦੀ ਸੁਰੱਖਿਆ ਵਿਵਸਥਾ 'ਤੇ ਵੀ ਗੰਭੀਰ ਸਵਾਲ ਖੜ੍ਹੀ ਕਰਦੀ ਹੈ। ਫਿਲਹਾਲ ਅਧਿਕਾਰੀਆਂ ਨੇ ਫਰਾਰ ਕੈਦੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਹਰ ਸੰਭਵ ਯਤਨ ਜਾਰੀ ਹੈ।
ਇਹ ਵੀ ਪੜ੍ਹੋ- ਅੱਧੀ ਰਾਤੀਂ ਗੂੜ੍ਹੀ ਨੀਂਦ 'ਚ ਹੀ ਤਬਾਹ ਹੋ ਗਿਆ ਪਰਿਵਾਰ ! ਪਿਓ-ਪੁੱਤ ਦੀ ਮੌਤ, ਮਾਂ ਲੜ ਰਹੀ 'ਜੰਗ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ 'ਚ ਚੌਲਾਂ ਤੇ ਕਣਕ ਦੇ ਰਿਕਾਰਡ ਭੰਡਾਰ, ਖੁਰਾਕ ਸੁਰੱਖਿਆ ਦੀ ਕੋਈ ਚਿੰਤਾ ਨਹੀਂ
NEXT STORY