ਕਾਠਮਾਂਡੂ (ਏਜੰਸੀ)- ਨੇਪਾਲ ਵਿਚ ਇਸ ਸਮੇਂ ਹਾਲਾਤ ਕਾਬੂ ਵਿਚ ਨਹੀਂ ਹਨ। ਇਹ ਸਾਰੀ ਘਟਨਾ ਨੇਪਾਲ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਖਿਲਾਫ ਅਤੇ ਸੋਸ਼ਲ ਮੀਡੀਆ ਬੈਨ ਦੇ ਵਿਰੋਧ ਵਜੋਂ ਹੋ ਰਹੇ ਪ੍ਰਦਰਸ਼ਨਾਂ ਨਾਲ ਜੁੜੀ ਹੈ। 8 ਸਤੰਬਰ ਤੋਂ ਸ਼ੁਰੂ ਹੋਏ ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਵਿੱਚ ਕਾਠਮਾਂਡੂ, ਪੋਖਰਾ, ਬੁਟਵਾਲ ਅਤੇ ਬਿਰਗੰਜ ਸਮੇਤ ਕਈ ਸ਼ਹਿਰਾਂ 'ਚ ਤਣਾਅ ਵਧ ਗਿਆ ਹੈ। ਹੁਣ ਤੱਕ 30 ਲੋਕ ਮਾਰੇ ਜਾ ਚੁਕੇ ਹਨ ਅਤੇ 1000 ਤੋਂ ਵੱਧ ਜ਼ਖਮੀ ਹੋਏ ਹਨ। ਕਈ ਸ਼ਹਿਰਾਂ ਵਿੱਚ ਕਰਫਿਊ ਲਗਾਇਆ ਗਿਆ ਹੈ। ਉਥੇ ਹੀ ਹੁਣ ਖਬਰ ਆ ਰਹੀ ਹੈ ਕਿ ਰਾਮੇਚਾਪ ਜ਼ਿਲ੍ਹੇ ਦੀ ਜੇਲ੍ਹ ਵਿੱਚ ਵੀਰਵਾਰ ਸਵੇਰੇ ਕੈਦੀਆਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੂੰ ਰੋਕਣ ਲਈ ਨੇਪਾਲੀ ਫੌਜ ਨੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਵਿਚ 12 ਤੋਂ 13 ਕੈਦੀ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ: ਦੁਨੀਆ ਭਰ 'ਚ ਮਚੀ ਸਿਆਸੀ ਹਲਚਲ, 3 ਦਿਨਾਂ 'ਚ 3 ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਦਿੱਤਾ ਅਸਤੀਫ਼ਾ
25 ਤੋਂ ਵੱਧ ਜੇਲ੍ਹਾਂ ਵਿੱਚੋਂ 15,000 ਤੋਂ ਵੱਧ ਕੈਦੀ ਫਰਾਰ
ਜੇਲ੍ਹਾਂ ਤੋੜਨ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਨੌਜਵਾਨ ਪ੍ਰਦਰਸ਼ਨਕਾਰੀਆਂ ਨੇ ਕਈ ਜੇਲ੍ਹਾਂ ਵਿੱਚ ਧਾਵਾ ਬੋਲ ਦਿੱਤਾ ਅਤੇ ਉਨ੍ਹਾਂ ਦੀਆਂ ਪ੍ਰਬੰਧਕੀ ਇਮਾਰਤਾਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਜੇਲ੍ਹ ਦੇ ਦਰਵਾਜ਼ੇ ਜ਼ਬਰਦਸਤੀ ਖੋਲ੍ਹ ਦਿੱਤੇ। ਬੁੱਧਵਾਰ ਸ਼ਾਮ ਤੱਕ, ਸ਼ੁਰੂਆਤੀ ਰਿਪੋਰਟਾਂ ਨੇ ਪੁਸ਼ਟੀ ਕੀਤੀ ਕਿ 25 ਤੋਂ ਵੱਧ ਜੇਲ੍ਹਾਂ ਵਿੱਚੋਂ 15,000 ਤੋਂ ਵੱਧ ਕੈਦੀ ਭੱਜ ਗਏ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਕੁਝ ਕੁ ਆਪਣੀ ਮਰਜ਼ੀ ਨਾਲ ਵਾਪਸ ਆਏ ਜਾਂ ਦੁਬਾਰਾ ਗ੍ਰਿਫ਼ਤਾਰ ਕੀਤੇ ਗਏ। ਇਸਨੂੰ ਵਿਸ਼ਵ ਇਤਿਹਾਸ ਵਿੱਚ ਜੇਲ੍ਹ ਬਰੇਕ ਦੀ ਸਭ ਤੋਂ ਵੱਡੀ ਘਟਨਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੌਜ-ਮਸਤੀ 'ਚ ਮੌਤ ਨੂੰ ਸੱਦਾ! ਗੁਬਾਰਿਆਂ ਨਾਲ ਖੇਡਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
ਬਾਂਕੇ ਜੂਵੇਨਾਈਲ ਰਿਫਾਰਮ ਸੈਂਟਰ ਵਿੱਚ ਵੀ ਭੱਜਣ ਦੀ ਕੋਸ਼ਿਸ਼
ਬਾਂਕੇ ਜੂਵੇਨਾਈਲ ਰਿਫਾਰਮ ਸੈਂਟਰ ਵਿੱਚ ਵੀ ਹਿੰਸਾ ਵਾਪਰੀ, ਜਿੱਥੇ ਪੁਲਸ ਨੇ ਕੈਦੀਆਂ 'ਤੇ ਗੋਲੀ ਚਲਾਈ ਜਿਸ ਨਾਲ 5 ਕੈਦੀਆਂ ਦੀ ਮੌਤ ਹੋਈ। ਇੱਥੇ 228 ਬੱਚੇ ਕੈਦ ਸਨ, ਜਿਨ੍ਹਾਂ ਵਿੱਚੋਂ 122 ਭੱਜ ਗਏ। ਪੁਲਸ ਨੇ ਕਿਹਾ ਕਿ ਗੋਲੀ ਚਲਾਉਣ ਦਾ ਕਾਰਨ ਇਹ ਸੀ ਕਿ ਕੈਦੀਆਂ ਨੇ ਸੁਰੱਖਿਆ ਬਲਾਂ ਤੋਂ ਹਥਿਆਰ ਲੈਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ ਗ੍ਰਿਫਤਾਰ ਹੋਇਆ ਮਸ਼ਹੂਰ ਰੈਪਰ
ਕਾਠਮਾਂਡੂ ਘਾਟੀ ਦੀਆਂ ਮੁੱਖ ਜੇਲ੍ਹਾਂ ਤੋਂ ਭੱਜਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ
ਕਾਠਮਾਂਡੂ ਘਾਟੀ ਦੀਆਂ ਮੁੱਖ ਜੇਲ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਕੈਦੀਆਂ ਦੇ ਭੱਜਣ ਦੀਆਂ ਖਬਰਾਂ ਹਨ। ਸੁੰਧਰਾ ਦੀ ਕੇਂਦਰੀ ਜੇਲ੍ਹ ਤੋਂ ਲਗਭਗ 3,300 ਕੈਦੀ ਭੱਜ ਗਏ, ਜਦੋਂ ਕਿ ਲਲਿਤਪੁਰ ਦੀ ਨੱਕੂ ਜੇਲ੍ਹ ਤੋਂ ਲਗਭਗ 1,400 ਭੱਜ ਗਏ। ਦਿੱਲੀਬਜ਼ਾਰ ਜੇਲ੍ਹ ਵਿੱਚ ਕੈਦੀਆਂ ਨੇ ਅੱਗ ਲਗਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫੌਜ ਨੇ ਉਨ੍ਹਾਂ ਨੂੰ ਰੋਕ ਲਿਆ।
ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦੀ 'ਨਿੱਜੀ ਵੀਡੀਓ' ਲੀਕ
ਲੋਕਾਂ ਵਿੱਚ ਭ੍ਰਿਸ਼ਟਾਚਾਰ ਅਤੇ ਅਸਮਾਨਤਾ ਖਿਲਾਫ ਗੁੱਸਾ ਵਧਿਆ
ਪ੍ਰਦਰਸ਼ਨਕਾਰੀ ਸ਼ਾਸਨ ਵਿੱਚ "ਸੰਸਥਾਗਤ ਭ੍ਰਿਸ਼ਟਾਚਾਰ ਅਤੇ ਪੱਖਪਾਤ" ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਸਰਕਾਰ ਆਪਣੀਆਂ ਫੈਸਲਾ ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਵਧੇਰੇ ਜਵਾਬਦੇਹ ਅਤੇ ਪਾਰਦਰਸ਼ੀ ਹੋਵੇ। ਜਨਤਕ ਨਿਰਾਸ਼ਾ ਉਦੋਂ ਹੋਰ ਵੀ ਵਧ ਗਈ ਜਦੋਂ ਸੋਸ਼ਲ ਮੀਡੀਆ 'ਤੇ "ਨੇਪੋ ਬੇਬੀਜ਼" ਟਰੈਂਡ ਨੇ ਸਿਆਸਤਦਾਨਾਂ ਦੇ ਬੱਚਿਆਂ ਦੀ ਸ਼ਾਨਦਾਰ ਜੀਵਨ ਸ਼ੈਲੀ ਨੂੰ ਊਜਾਗਰ ਕੀਤਾ, ਜਿਸ ਨਾਲ ਉਨ੍ਹਾਂ ਅਤੇ ਆਮ ਨਾਗਰਿਕਾਂ ਵਿਚਕਾਰ ਆਰਥਿਕ ਅਸਮਾਨਤਾ ਊਜਾਗਰ ਹੋਈ।
ਇਹ ਵੀ ਪੜ੍ਹੋ: ਦਿੱਗਜ ਕ੍ਰਿਕਟਰ ਨੇ ਭੇਜੀ ਅਸ਼ਲੀਲ ਤਸਵੀਰ ! ਅਨਾਇਆ ਦੇ ਵੱਡੇ ਖੁਲਾਸੇ ਨੇ ਮਚਾਇਆ ਹੜਕੰਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਕਰ ਤੁਸੀਂ ਵੀ ਸਵੇਰੇ ਅਲਾਰਮ ਨਾਲ ਉੱਠਦੇ ਹੋ ਤਾਂ ਸਾਵਧਾਨ! ਅਧਿਐਨ 'ਚ ਹੋਇਆ ਹੈਰਾਨੀਜਨਕ ਖੁਲਾਸਾ
NEXT STORY