ਕੋਟਾਇਮ (ਕੇਰਲ) : ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਮੌਕੇ ਆਯੋਜਿਤ ਪ੍ਰੋਗਰਾਮ ਲਈ ਇੱਕ ਨਿੱਜੀ ਕਾਲਜ ਵਿੱਚ ਬਣਾਈ ਗਈ ਇੱਕ ਅਸਥਾਈ ਗੈਲਰੀ ਸ਼ੁੱਕਰਵਾਰ ਨੂੰ ਢਹਿ ਗਈ, ਜਿਸ ਕਾਰਨ 16 ਵਿਦਿਆਰਥੀ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਕਾਲਜ ਸੂਤਰਾਂ ਵਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਵੇਰੇ 8:45 ਵਜੇ ਦੇ ਕਰੀਬ ਵਾਪਰੀ ਹੈ।
ਪੜ੍ਹੋ ਇਹ ਵੀ : ਵੱਡਾ ਝਟਕਾ : ਮਹਿੰਗੀ ਹੋਈ ਬਿਜਲੀ, ਭਲਕੇ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਗੈਲਰੀ ਢਹਿ ਜਾਣ ਕਾਰਨ ਜ਼ਖ਼ਮੀ ਹੋਏ ਵਿਦਿਆਰਥੀਆਂ ਵਿਚ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਅਤੇ ਐਨਐਸਐਸ ਦੀਆਂ ਵੱਖ-ਵੱਖ ਇਕਾਈਆਂ ਦੇ ਵਿਦਿਆਰਥੀ ਸ਼ਾਮਲ ਸਨ, ਜੋ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਸੂਤਰਾਂ ਨੇ ਦੱਸਿਆ ਕਿ ਜਦੋਂ ਵਿਦਿਆਰਥੀਆਂ ਨੂੰ ਗੈਲਰੀ ਵਿੱਚ ਖੜ੍ਹੇ ਹੋਣ ਲਈ ਕਿਹਾ ਗਿਆ, ਤਾਂ ਉਹ ਅਚਾਨਕ ਡਿੱਗ ਗਈ। ਇਸ ਦੌਰਾਨ ਕਈ ਵਿਦਿਆਰਥੀਆਂ ਦੀਆਂ ਲੱਤਾਂ ਉਸ ਵਿਚ ਫੱਸ ਗਈਆਂ ਅਤੇ ਉਹ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਇਲਾਜ ਲਈ ਪਾਲਾ ਜਨਰਲ ਹਸਪਤਾਲ ਅਤੇ ਹੋਰ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ ਪਰ ਕੋਈ ਵੀ ਵਿਦਿਆਰਥੀ ਗੰਭੀਰ ਜ਼ਖਮੀ ਨਹੀਂ ਹੋਇਆ।
ਪੜ੍ਹੋ ਇਹ ਵੀ : 125 ਯੂਨਿਟ ਮੁਫ਼ਤ ਬਿਜਲੀ, 1 ਕਰੋੜ ਨੌਜਵਾਨਾਂ ਨੂੰ ਮਿਲੇਗੀ ਨੌਕਰੀ! ਚੋਣਾਂ ਨੂੰ ਲੈ ਕੇ NDA ਦਾ ਵੱਡਾ ਐਲਾਨ
ਰਾਜਸਥਾਨ ਹਾਈ ਕੋਰਟ ਦੀ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਪਈਆਂ ਭਾਜੜਾਂ
NEXT STORY