ਅਗਰਤਲਾ, (ਭਾਸ਼ਾ)- ਕੋਲਕਾਤਾ ਦੇ ਇਕ ਹਸਪਤਾਲ ਨੇ ਘੱਟ ਗਿਣਤੀ ਹਿੰਦੂਆਂ ਵਿਰੁੱਧ ਕਥਿਤ ਅੱਤਿਆਚਾਰਾਂ ਨੂੰ ਲੈ ਕੇ ਬੰਗਲਾਦੇਸ਼ ਦੇ ਮਰੀਜ਼ਾਂ ਦਾ ਇਲਾਜ ਨਾ ਕਰਨ ਦੇ ਫੈਸਲੇ ਦੇ ਇਕ ਦਿਨ ਬਾਅਦ ਅਗਰਤਲਾ ਸਥਿਤ ਮਲਟੀ-ਸਪੈਸ਼ਲਿਟੀ ਨਿੱਜੀ ਹਸਪਤਾਲ ਨੇ ਵੀ ਸ਼ਨੀਵਾਰ ਨੂੰ ਅਜਿਹਾ ਹੀ ਫੈਸਲਾ ਲੈ ਲਿਆ।
ਅਗਰਤਲਾ ਵਿਚ ਸਥਿਤ ਆਈ. ਐੱਲ. ਐੱਸ ਹਸਪਤਾਲ, ਜੋ ਕਿ ਨੇੜੇ ਹੋਣ ਦੇ ਨਾਲ-ਨਾਲ ਸਸਤੇ ਇਲਾਜ ਦੇ ਖਰਚੇ ਕਾਰਨ ਗੁਆਂਢੀ ਦੇਸ਼ ਦੇ ਮਰੀਜ਼ਾਂ ਲਈ ਪ੍ਰਸਿੱਧ ਹਸਪਤਾਲ ਰਿਹਾ ਹੈ, ਨੇ ਕਿਹਾ ਕਿ ਇਹ ਫੈਸਲਾ ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਅੱਤਿਆਚਾਰਾਂ ਅਤੇ ਰਾਸ਼ਟਰੀ ਝੰਡੇ ਦੇ ਅਪਮਾਨ ਨੂੰ ਲੈ ਕੇ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉੱਤਰੀ ਕੋਲਕਾਤਾ ਦੇ ਜੇ. ਐੱਨ. ਰੇਅ ਹਸਪਤਾਲ ਨੇ ਇਨ੍ਹਾਂ ਕਾਰਨਾਂ ਕਰ ਕੇ ਗੁਆਂਢੀ ਦੇਸ਼ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਦੇ ਦਬਾਅ ਤੋਂ ਬਾਅਦ ਅਗਰਤਲਾ ਸਥਿਤ ਆਈ. ਐੱਲ. ਐੱਸ. ਹਸਪਤਾਲ ਨੇ ਵੀ ਬੰਗਲਾਦੇਸ਼ੀ ਨਾਗਰਿਕਾਂ ਦਾ ਇਲਾਜ ਨਾ ਕਰਨ ਦਾ ਫੈਸਲਾ ਕੀਤਾ ਹੈ।
ਸਿੰਧੀਆ ਦੇ ਪ੍ਰੋਗਰਾਮ ਦੌਰਾਨ ਸ਼ਹਿਦ ਦੀਆਂ ਮੱਖੀਆਂ ਦਾ ਹਮਲਾ
NEXT STORY