ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅੱਜ ਯਾਨੀ ਸ਼ਨੀਵਾਰ ਨੂੰ ਆਪਣੀ ਦਾਦੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਪਹੁੰਚੀ। ਇਸ ਮੌਕੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਇੰਦਰਾ ਗਾਂਧੀ ਦੀ ਬਰਸੀ 'ਤੇ ਇਕ ਤਸਵੀਰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਪਰ ਇਸ ਤਸਵੀਰ ਤੋਂ ਬਾਅਦ ਉਹ ਟਰੋਲ ਹੋਣ ਲੱਗੇ। ਦਰਅਸਲ ਦਿਗਵਿਜੇ ਸਿੰਘ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਪ੍ਰਿਯੰਕਾ ਗਾਂਧੀ 'ਚ ਉਨ੍ਹਾਂ ਦੀ ਦਾਦੀ ਦੀ ਝਲਕ ਦਿਖਾਈ ਦਿੰਦੀ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪ੍ਰਿਯੰਕਾ ਦੀ ਤੁਲਨਾ ਇੰਦਰਾ ਗਾਂਧੀ ਨਾਲ ਕੀਤੀ ਗਈ ਹੋਵੇ। ਕਈ ਮੌਕਿਆਂ 'ਤੇ ਲੋਕਾਂ ਨੇ ਉਨ੍ਹਾਂ ਦੀ ਨੱਕ ਤੋਂ ਲੈ ਕੇ ਉਨ੍ਹਾਂ ਦੇ ਸਾੜੀ ਪਹਿਨਣ ਤੱਕ ਦੇ ਅੰਦਾਜ ਨੂੰ ਇੰਦਰਾ ਗਾਂਧੀ ਵਰਗਾ ਦੱਸਿਆ ਹੈ।
ਦਿਗਵਿਜੇ ਨੇ ਜਿਸ ਤਸਵੀਰ ਨੂੰ ਸ਼ੇਅਰ ਕੀਤਾ ਹੈ ਉਹ ਸ਼ਕਤੀ ਸਥਾਨ ਦੀ ਹੈ, ਜਿੱਥੇ ਪ੍ਰਿਯੰਕਾ ਆਪਣੀ ਦਾਦੀ ਦੀ ਬਰਸੀ 'ਤੇ ਉਨ੍ਹਾਂ ਨੂੰ ਨਮਨ ਕਰਨ ਗਈ ਸੀ। ਪ੍ਰਿਯੰਕਾ ਗਾਂਧੀ ਵੀ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਕ ਜਨ ਸਭਾ 'ਚ ਕਹਿ ਚੁਕੀ ਹੈ ਕਿ ਉਨ੍ਹਾਂ ਦੀ ਨੱਕ ਉਨ੍ਹਾਂ ਦੀ ਦਾਦੀ ਵਰਗੀ ਹੈ। ਉਹ ਉਨ੍ਹਾਂ ਦੇ ਵਰਗੀ ਹੀ ਦਿੱਸਦੀ ਹੈ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ ਅਤੇ ਲੋਕਾਂ ਨੇ ਉਨ੍ਹਾਂ ਨੂੰ ਦਾਦੀ ਦੀ ਟੂ ਕਾਪੀ ਦੱਸਿਆ ਸੀ। ਉੱਥੇ ਹੀ ਦਿਗਵਿਜੇ ਨੇ ਜਦੋਂ ਇਹ ਪੋਸਟ ਸ਼ੇਅਰ ਕੀਤਾ, ਉਸ ਤੋਂ ਬਾਅਦ ਟਵਿੱਟਰ ਯੂਜ਼ਰ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਆਨਲਾਈਨ ਗੇਮ ਦੀ ਆਦਤ ਪਈ ਭਾਰੀ, ਖ਼ੁਦਕੁਸ਼ੀ ਨੂੰ ਮਜ਼ਬੂਰ ਹੋਇਆ ਬੈਂਕ ਕਰਮੀ
NEXT STORY