ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਪਹਿਲਵਾਨਾਂ ਦਾ ਸਮਰਥਨ ਕੀਤਾ ਹੈ। ਪ੍ਰਿਯੰਕਾ ਨੇ ਬੁੱਧਵਾਰ ਨੂੰ ਸਵਾਲ ਕੀਤਾ ਕਿ ਆਖ਼ਰ ਦਿੱਲੀ ਪੁਲਸ 'ਤੇ ਕਿਸ ਦਾ ਦਬਾਅ ਹੈ ਅਤੇ ਕੀ ਸਰਕਾਰ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਖਿਡਾਰੀ ਦੇਸ਼ ਦਾ ਮਾਣ ਹੁੰਦੇ ਹਨ। ਦੇਸ਼ ਉਨ੍ਹਾਂ 'ਤੇ ਮਾਣ ਕਿਉਂ ਰਕਦਾ ਹੈ? ਕਿਉਂਕਿ ਕਈ ਮੁਸ਼ਕਲਾਂ ਦੇ ਬਾਵਜੂਦ ਮਿਹਨਤ ਅਤੇ ਬਹੁਤ ਕੁਝ ਸਹਿ ਕੇ ਜਦੋਂ ਉਹ ਮੈਡਲ ਜਿੱਤਦੇ ਹਨ ਤਾਂ ਉਨ੍ਹਾਂ ਦੀ ਜਿੱਤ 'ਚ ਸਾਡੀ ਜਿੱਤ ਹੁੰਦੀ ਹੈ, ਦੇਸ਼ ਮੁਸਕੁਰਾ ਉਠਦਾ ਹੈ।'' ਪ੍ਰਿਯੰਕਾ ਨੇ ਕਿਹਾ,''ਮਹਿਲਾ ਖਿਡਾਰੀਆਂ ਦੀ ਜਿੱਤ ਬਾਕੀਆਂ ਤੋਂ ਵੱਡੀ ਹੁੰਦੀ ਹੈ। ਉਹ ਦੇਸ਼ ਦੀ ਸੰਸਦ ਦੇ ਨਾਲ ਦੀ ਸੜਕ 'ਤੇ ਅੱਖਾਂ 'ਚ ਹੰਝੂ ਲਈ ਬੈਠੀਆਂ ਹਨ। ਲੰਮੇਂ ਸਮੇਂ ਤੋਂ ਜਾਰੀ ਸ਼ੋਸ਼ਣ ਖ਼ਿਲਾਫ਼ ਉਨ੍ਹਾਂ ਦੀ ਸ਼ਿਕਾਇਤ ਕੋਈ ਨਹੀਂ ਸੁਣ ਰਿਹਾ।''
ਕਾਂਗਰਸ ਜਨਰਲ ਸਕੱਤਰ ਨੇ ਸਵਾਲ ਕੀਤਾ,''ਕਿਸ ਦਾ ਦਬਾਅ ਹੈ ਦਿੱਲੀ ਪੁਲਸ 'ਤੇ? ਕਿਉਂ ਇਸੇ ਪੁਲਸ ਵਲੋਂ ਵਿਰੋਧੀ ਧਿਰ ਦੇ ਨੇਤਾਵਾਂ 'ਤੇ 'ਭਾਰਤ ਜੋੜੋ ਯਾਤਰਾ' 'ਚ ਕਿਸੇ ਕੁੜੀ ਦਾ ਦਰਦ ਸੁਣਨ 'ਤੇ ਪੁੱਛ-ਗਿੱਛ ਕੀਤੀ ਜਾਂਦੀ ਹੈ ਪਰ ਦੇਸ਼ ਦਾ ਮਾਣ ਵਧਾਉਣ ਵਾਲੀਆਂ ਖਿਡਾਰਣਾਂ ਦੀ ਗੁਹਾਰ ਅਣਸੁਣੀ ਕਰ ਦਿੱਤੀ ਜਾਂਦੀ ਹੈ?'' ਪ੍ਰਿਯੰਕਾ ਨੇ ਕਿਹਾ,''ਇਕ ਪਾਰਟੀ ਅਤੇ ਉਸ ਦੇ ਨੇਤਾਵਾਂ ਦਾ ਘਮੰਡ ਜਦੋਂ ਆਸਮਾਨ ਚੜ੍ਹ ਜਾਂਦਾ ਹੈ, ਉਦੋਂ ਇਸੇ ਤਰ੍ਹਾਂ ਹੀ ਆਵਾਜ਼ਾਂ ਨੂੰ ਕੁਚਲਦਾ ਜਾਂਦਾ ਹੈ। ਆਓ ਆਪਣੀਆਂ ਇਨ੍ਹਾਂ ਭੈਣਾਂ ਦਾ ਸਾਥ ਦੇਈਏ। ਇਹ ਦੇਸ਼ ਦੇ ਮਾਣ ਦੀ ਗੱਲ ਹੈ।'' ਦੇਸ਼ ਦੇ ਕਈ ਜਾਣੇ-ਮਾਣੇ ਪਹਿਲਵਾਨ ਪਿਛਲੇ ਕੁਝ ਦਿਨਾਂ ਤੋਂ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ, ਜਿਨ੍ਹਾਂ 'ਚ ਸੀਨੀਅਰ ਮਹਿਲਾ ਪਹਿਲਵਾਨ ਵੀ ਸ਼ਾਮਲ ਹਨ।
ਟੈਰਰ ਫੰਡਿੰਗ ਮਾਮਲੇ ’ਚ NIA ਅਦਾਲਤ ਦੀ ਕਾਰਵਾਈ, ਹਿਜਬੁਲ ਦੇ 3 ਓਵਰ ਗਰਾਊਂਡ ਵਰਕਰਾਂ ਨੂੰ ਉਮਰ ਕੈਦ
NEXT STORY