ਲਖਨਊ (ਵਾਰਤਾ)— ਚੋਰੀ ਦੇ ਦੋਸ਼ ਵਿਚ ਪੁੱਛ-ਗਿੱਛ ਦੌਰਾਨ ਪੁਲਸ ਹਿਰਾਸਤ ’ਚ ਮਿ੍ਰਤਕ ਸਫਾਈ ਕਰਮੀ ਅਰੁਣ ਵਾਲਮੀਕੀ ਦੇ ਪਰਿਵਾਰ ਨੂੰ ਮਿਲਣ ਆਗਰਾ ਜਾ ਰਹੀ ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੂੰ ਆਗਰਾ ਐਕਸਪੈ੍ਰੱਸ ਵੇਅ ’ਤੇ ਰੋਕਿਆ ਗਿਆ, ਜਿਸ ਨਾਲ ਗੁੱਸੇ ’ਚ ਆਏ ਕਾਂਗਰਸੀਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਪਿ੍ਰਯੰਕਾ ਨੇ ਪੁਲਸ ਦੇ ਇਸ ਰਵੱਈਏ ਦੀ ਆਲੋਚਨਾ ਕਰਦੇ ਹੋਏ ਟਵੀਟ ਕੀਤਾ ਕਿ ਅਰੁਣ ਵਾਲਮੀਕੀ ਦੀ ਮੌਤ ਪੁਲਸ ਹਿਰਾਸਤ ਵਿਚ ਹੋਈ। ਉਨ੍ਹਾਂ ਦਾ ਪਰਿਵਾਰ ਨਿਆਂ ਮੰਗ ਰਿਹਾ ਹੈ। ਮੈਂ ਪਰਿਵਾਰ ਨੂੰ ਮਿਲਣ ਜਾਣਾ ਚਾਹੁੰਦੀ ਹਾਂ। ਉੱਤਰ ਪ੍ਰਦੇਸ਼ ਸਰਕਾਰ ਨੂੰ ਡਰ ਕਿਸ ਗੱਲ ਦਾ ਹੈ? ਕਿਉਂ ਮੈਨੂੰ ਰੋਕਿਆ ਜਾ ਰਿਹਾ ਹੈ? ਅੱਜ ਭਗਵਾਨ ਵਾਲਮੀਕੀ ਜਯੰਤੀ ਹੈ, ਪ੍ਰਧਾਨ ਮੰਤਰੀ ਨੇ ਮਹਾਤਮਾ ਬੁੱਧ ’ਤੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਉਨ੍ਹਾਂ ਦੇ ਸੰਦੇਸ਼ਾਂ ’ਤੇ ਹਮਲਾ ਕਰ ਰਹੇ ਹਨ।
ਪਿ੍ਰਯੰਕਾ ਗਾਂਧੀ ਨੇ ਇਕ ਵਾਰ ਫਿਰ ਯੋਗੀ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਮੱਦੇ ’ਤੇ ਘੇਰਿਆ। ਉਨ੍ਹਾਂ ਨੇ ਟਵੀਟ ਕੀਤਾ ਕਿ ਕਿਸੇ ਨੂੰ ਪੁਲਸ ਕਸਟੱਡੀ ਵਿਚ ਕੁੱਟ-ਕੁੱਟ ਕੇ ਮਾਰ ਦੇਣਾ ਕਿੱਥੋਂ ਦਾ ਨਿਆਂ ਹੈ। ਆਗਰਾ ਪੁਲਸ ਕਸਟੱਡੀ ’ਚ ਅਰੁਣ ਵਾਲਮੀਕੀ ਦੀ ਮੌਤ ਦੀ ਘਟਨਾ ਨਿੰਦਾਯੋਗ ਹੈ। ਉੱਚ ਪੱਧਰੀ ਜਾਂਚ ਅਤੇ ਪੁਲਸ ਵਾਲਿਆਂ ’ਤੇ ਕਾਰਵਾਈ ਹੋਵੇ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਮਿਲੇ।
ਓਧਰ ਕਾਂਗਰਸ ਦੇ ਸੂਤਰਾਂ ਦਾ ਕਹਿਣਾ ਸੀ ਕਿ ਪਿ੍ਰਯੰਕਾ ਗਾਂਧੀ ਪੁਲਸ ਹਿਰਾਸਤ ਵਿਚ ਜਾਨ ਗੁਆਉਣ ਵਾਲੇ ਸਫਾਈ ਕਰਮੀ ਦੀ ਮਾਂ ਅਤੇ ਪਰਿਵਾਰ ਨਾਲ ਮੁਲਾਕਾਤ ਕਰੇਗੀ। ਅਜੇ ਉਹ ਆਗਰਾ ਐਕਸਪ੍ਰੈੱਸ ਵੇਅ ’ਤੇ ਪਹੁੰਚੀ ਸੀ ਕਿ ਪੁਲਸ ਨੇ ਉਨ੍ਹਾਂ ਦੇ ਕਾਫ਼ਲੇ ਨੂੰ ਰੋਕ ਲਿਆ। ਕਾਫਲਾ ਰੋਕੇ ਜਾਣ ’ਤੇ ਕਾਂਗਰਸ ਵਰਕਰਾਂ ਅਤੇ ਪੁਲਸ ਅਧਿਕਾਰੀਆਂ ਵਿਚਾਲੇ ਤਿੱਖੀ ਬਹਿਸ ਹੋਈ। ਪੁਲਸ ਦਾ ਕਹਿਣਾ ਸੀ ਕਿ ਆਗਰਾ ’ਚ ਤਣਾਅ ਭਰੇ ਹਾਲਾਤ ਵਿਚ ਪਿ੍ਰਯੰਕਾ ਦਾ ਜਾਣਾ ਸਹੀ ਨਹੀਂ ਹੋਵੇਗਾ ਪਰ ਉਹ ਜਾਣ ’ਤੇ ਅੜੀ ਰਹੀ। ਆਖ਼ਰਕਾਰ ਪੁਲਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਆਗਰਾ ਵਿਚ ਸਫਾਈ ਕਰਮੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਕਾਫ਼ਲੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਫ਼ਸਲ ਬਰਬਾਦ ਹੋਣ ’ਤੇ ਕਿਸਾਨਾਂ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ: ਕੇਜਰੀਵਾਲ
NEXT STORY