ਨਵੀਂ ਦਿੱਲੀ/ਲਖਨਊ— ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਡੇਰਾ ਦੇ ਟਵੀਟ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਦੋਂ ਕਿਸਾਨ ਭੁੱਖਮਰੀ ਦੀ ਕਗਾਰ 'ਤੇ ਸੀ, ਉਦੋਂ ਇਹ ਹਿਤੈਸ਼ੀ ਕਿੱਥੇ ਸਨ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ,''ਸਾਡੀ ਸਰਕਾਰ ਜਦੋਂ ਤੋਂ ਸੱਤਾ 'ਚ ਆਈ ਹੈ, ਅਸੀਂ ਪੈਂਡਿੰਗ 57,800 ਕਰੋੜ ਦਾ ਗੰਨਾ ਬਕਾਇਆ ਭੁਗਤਾਨ ਕੀਤਾ ਹੈ। ਇਹ ਰਕਮ ਕਈ ਰਾਜਾਂ ਦੇ ਬਜਟ ਤੋਂ ਵੀ ਵਧ ਹੈ। ਪਿਛਲੀ ਸਪਾ-ਬਸਪਾ ਸਰਕਾਰਾਂ ਨੇ ਗੰਨਾ ਕਿਸਾਨਾਂ ਲਈ ਕੁਝ ਨਹੀਂ ਕੀਤਾ, ਜਿਸ ਨਾਲ ਕਿਸਾਨ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਸੀ।''
ਕਿਸਾਨ ਹੁਣ ਖੁਸ਼ ਹਨ
ਦੂਜੇ ਟਵੀਟ 'ਚ ਯੋਗੀ ਨੇ ਕਿਹਾ,''ਕਿਸਾਨਾਂ ਦੇ ਇਹ ਹਿਤੈਸ਼ੀ ਉਦੋਂ ਕਿੱਥੇ ਸਨ, ਜਦੋਂ 2012 ਤੋਂ 2017 ਤੱਕ ਕਿਸਾਨ ਭੁੱਖਮਰੀ ਦੀ ਕਗਾਰ 'ਤੇ ਸੀ। ਇਨ੍ਹਾਂ ਦੀ ਨੀਂਦ ਹੁਣ ਕਿਉਂ ਖੁੱਲ੍ਹੀ ਹੈ? ਪ੍ਰਦੇਸ਼ ਦਾ ਗੰਨਾ ਖੇਤਰ ਫਲ ਹੁਣ 22 ਫੀਸਦੀ ਵਧ ਕੇ 28 ਲੱਖ ਹੈਕਟੇਅਰ ਹੋਇਆ ਹੈ ਅਤੇ ਬੰਦ ਪਈਆਂ ਕਈ ਚੀਨੀ (ਖੰਡ) ਮਿਲਾਂ ਨੂੰ ਵੀ ਪ੍ਰਦੇਸ 'ਚ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਕਿਸਾਨ ਹੁਣ ਖੁਸ਼ਹਾਲ ਹਨ।''
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦੇ ਹੋਏ ਲਿਖਿਆ,''ਗੰਨਾ ਕਿਸਾਨਾਂ ਦੇ ਪਰਿਵਾਰ ਦਿਨ-ਰਾਤ ਮਿਹਨਤ ਕਰਦੇ ਹਨ ਪਰ ਉੱਤਰ ਪ੍ਰਦੇਸ਼ ਸਰਕਾਰ ਉਨ੍ਹਾਂ ਦੇ ਭੁਗਤਾਨ ਦੀ ਵੀ ਜ਼ਿੰਮੇਵਾਰੀ ਨਹੀਂ ਲੈਂਦੀ। ਕਿਸਾਨਾਂ ਦਾ 10 ਹਜ਼ਾਰ ਕਰੋੜ ਬਕਾਇਆ ਮਤਲਬ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ, ਭੋਜਨ, ਸਿਹਤ ਅਤੇ ਅਗਲੀ ਫਸਲ ਸਭ ਤੋਂ ਠੱਪ ਹੋ ਜਾਂਦਾ ਹੈ। ਇਹ ਚੌਕੀਦਾਰ ਸਿਰਫ ਅਮੀਰਾਂ ਦੀ ਡਿਊਟੀ ਕਰਦੇ ਹਨ, ਗਰੀਬਾਂ ਦੀ ਇਨ੍ਹਾਂ ਨੂੰ ਪਰਵਾਹ ਨਹੀਂ।''
ਭਾਜਪਾ ਦੀ ਹਿਮਾਚਲ ਪ੍ਰਦੇਸ਼ ਦੀ ਸੂਚੀ 'ਚ ਸ਼ਾਂਤਾ ਕੁਮਾਰ ਦਾ ਨਾਂ ਨਹੀਂ
NEXT STORY