ਵਾਇਨਾਡ–ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਵੀਰਵਾਰ ਇਥੇ ਇਕ ਪੱਤਰਕਾਰ ਦੇ ਬੂਟ ਆਪਣੇ ਹੱਥਾਂ 'ਚ ਫੜੀ ਵੇਖਿਆ ਗਿਆ। ਅਸਲ 'ਚ ਉਨ੍ਹਾਂ ਦੇ ਭਰਾ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਦੀ ਚੋਣ ਲਈ ਇਥੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਮਗਰੋ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੌਰਾਨ ਇੱਕ ਹਾਦਸਾ ਵਾਪਰਿਆ, ਜਿਸ 'ਚ 3 ਪੱਤਰਕਾਰ ਅਚਾਨਕ ਬੇਹੋਸ਼ ਹੋ ਗਏ। ਵਾਇਰਲ ਹੋਏ ਇਕ ਵੀਡੀਓ ਵਿਚ ਪ੍ਰਿਯੰਕਾ ਦੇ ਹੱਥਾਂ ਵਿਚ ਇਕ ਪੱਤਰਕਾਰ ਦੇ ਬੂਟ ਨਜ਼ਰ ਆ ਰਹੇ ਹਨ। ਰਾਹੁਲ ਗਾਂਧੀ ਬੇਹੋਸ਼ ਹੋਏ ਇਕ ਪੱਤਰਕਾਰ ਨੂੰ ਐਂਬੂਲੈਂਸ ਤੱਕ ਲਿਜਾਣ ਤੱਕ ਮਦਦ ਕਰਦੇ ਨਜ਼ਰ ਆਉਂਦੇ ਹਨ।
ਇਸ ਦੌਰਾਨ ਪ੍ਰਿਯੰਕਾ ਨੇ ਵਾਇਨਾਡ ਦੇ ਲੋਕਾਂ ਨੂੰ ਆਪਣੇ ਭਰਾ ਰਾਹੁਲ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਪ੍ਰਿਯੰਕਾ ਨੇ ਇਕ ਟਵੀਟ ਕਰਕੇ ਕਿਹਾ,''ਮੇਰਾ ਭਰਾ ਮੇਰਾ ਸਭ ਤੋਂ ਸੱਚਾ ਦੋਸਤ ਹੈ। ਮੈਂ ਜਿਨ੍ਹਾਂ ਵਿਅਕਤੀਆਂ ਨੂੰ ਜਾਣਦੀ ਹਾਂ, ਉਨ੍ਹਾਂ 'ਚੋਂ ਉਹ ਸਭ ਤੋਂ ਹਿੰਮਤੀ ਵਿਅਕਤੀ ਹੈ। ਵਾਇਨਾਡ ਦੇ ਲੋਕ ਉਨ੍ਹਾਂ ਦਾ ਧਿਆਨ ਰੱਖਣਾ, ਉਹ ਤੁਹਾਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦੇਣਗੇ।''
ਦਿੱਲੀ ਘੱਟ ਗਿਣਤੀ ਕਮਿਸ਼ਨ ਨੇ DSGMC ਦੇ ਅਧਿਕਾਰੀਆਂ ਨੂੰ ਜਾਰੀ ਕੀਤਾ ਨੋਟਿਸ
NEXT STORY