ਨਵੀਂ ਦਿੱਲੀ- ਦਿੱਲੀ ਪੁਲਸ ਨੇ ਜੀ-20 ਸ਼ਿਖਰ ਸੰਮੇਲਨ ਤੋਂ ਪਹਿਲਾਂ ਰਾਜਧਾਨੀ ਦੇ ਘੱਟ ਤੋਂ ਘੱਟ 5 ਮੈਟਰੋ ਸਟੇਸ਼ਨਾਂ ਦੀਆਂ ਕੰਧਾਂ 'ਤੇ ਖਾਲਿਸਤਨ ਸਮਰਥਕ ਨਾਅਰੇ ਲਿਖਣ ਦੇ ਮਾਮਲੇ ਵਿਚ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਬੁਲਾਰੇ ਸੁਮਨ ਨਲਵਾ ਨੇ ਦੱਸਿਆ ਕਿ ਦੋਹਾਂ ਨੂੰ ਦਿੱਲੀ ਪੁਲਸ ਦੇ ਵਿਸ਼ੇਸ਼ ਸੈਲ ਨੇ ਪੰਜਾਬ ਤੋਂ ਹਿਰਾਸਤ 'ਚ ਲਿਆ। ਪੁਲਸ ਬੁਲਾਰੇ ਸੁਮਨ ਨੇ ਦੱਸਿਆ ਉਨ੍ਹਾਂ ਤੋਂ ਪੁੱਛ-ਗਿੱਛ ਜਾਰੀ ਹੈ। ਦੱਸ ਦੇਈਏ ਕਿ 'ਦਿੱਲੀ ਬਣੇਗਾ ਖਾਲਿਸਤਾਨ' ਅਤੇ 'ਖਾਲਿਸਤਾਨ ਜ਼ਿੰਦਾਬਾਦ' ਵਰਗੇ ਖਾਲਿਸਤਾਨ ਸਮਰਥਕ ਨਾਅਰੇ ਸ਼ਿਵਾਜੀ ਪਾਰਕ, ਮਾਦੀਪੁਰ, ਪੱਛਮੀ ਵਿਹਾਰ, ਉਦਯੋਗ ਨਗਰ ਅਤੇ ਮਹਾਰਾਜਾ ਸੂਰਜਮਲ ਸਟੇਡੀਅਮ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ 'ਤੇ 27 ਅਗਸਤ ਨੂੰ ਲਿਖੇ ਵੇਖੇ ਗਏ ਸਨ।
ਇਹ ਵੀ ਪੜ੍ਹੋ- ਉਡਦੇ ਜਹਾਜ਼ 'ਚ ਵਿਗੜੀ 2 ਸਾਲਾ ਬੱਚੀ ਦੀ ਸਿਹਤ, ਦਿੱਲੀ ਏਮਜ਼ ਦੇ ਡਾਕਟਰ ਬਣੇ 'ਮਸੀਹਾ', ਬਖਸ਼ੀ ਨਵੀਂ ਜ਼ਿੰਦਗੀ
ਨਾਂਗਲੋਈ ਵਿਚ ਇਕ ਸਰਕਾਰੀ ਸਕੂਲ ਦੀ ਕੰਧ ਵੀ ਨੁਕਸਾਨੀ ਪਾਈ ਗਈ ਸੀ। ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਵਲੋਂ ਇਕ ਵੀਡੀਓ ਜਾਰੀ ਕੀਤਾ ਗਿਆ ਸੀ, ਜਿਸ ਵਿਚ ਮੈਟਰੋ ਸਟੇਸ਼ਨਾਂ ਦੇ ਉਲਟ ਕੰਧਾਂ ਵਿਖਾਈਆਂ ਗਈਆਂ ਸਨ। SFJ ਦੇ ਬੁਲਾਰੇ ਗੁਰਪਤਵੰਤ ਪਨੂੰ ਨੇ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ਜੀ-20 ਦੇਸ਼ਾਂ, ਜਦੋਂ ਤੁਸੀਂ 10 ਸਤੰਬਰ ਨੂੰ ਦਿੱਲੀ 'ਚ ਮਿਲੋਗੇ, ਤਾਂ ਅਸੀਂ ਕੈਨੇਡਾ 'ਚ ਖਾਲਿਸਤਾਨ ਰਾਇਸ਼ੁਮਾਰੀ ਸੰਗ੍ਰਹਿ ਦਾ ਆਯੋਜਨ ਕਰ ਰਹੇ ਹੋਵਾਂਗੇ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਭਰਾ ਦੀ ਹੋਈ ਮੌਤ, ਰੋਂਦੀ-ਕੁਰਲਾਉਂਦੀ ਭੈਣ ਨੇ ਆਖ਼ਰੀ ਵਾਰ ਗੁੱਟ 'ਤੇ ਬੰਨ੍ਹਿਆ ਪਿਆਰ
ਇਸ ਦਰਮਿਆਨ ਦਿੱਲੀ ਮੈਟਰੋ ਸਟੇਸ਼ਨ ਦੇ ਸੀ. ਸੀ. ਟੀ. ਵੀ. ਫੁਟੇਜ਼ ਦੇ ਦੋ ਕਲਿੱਪ ਸੋਸ਼ਲ ਮੀਡੀਆ 'ਤੇ ਆਏ ਹਨ, ਜਿੱਥੇ ਇਕ ਵਿਅਕਤੀ ਨੂੰ ਕੰਧ 'ਤੇ ਕੁਝ ਲਿਖਦੇ ਅਤੇ ਫਿਰ ਉਸ ਦੀਆਂ ਤਸਵੀਰਾਂ ਲੈਂਦੇ ਵੇਖਿਆ ਜਾ ਸਕਦਾ ਹੈ। ਇਕ ਫੁਟੇਜ ਵਿਚ ਦੋ ਲੋਕ ਪੈਦਲ ਜਾਂਦੇ ਦਿੱਸ ਰਹੇ ਹਨ। ਪੁਲਸ ਨੇ ਕਿਹਾ ਕਿ 19 ਜਨਵਰੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਵਿਕਾਸਪੁਰੀ, ਜਨਕਪੁਰੀ, ਪੱਛਮੀ ਵਿਹਾਰ ਅਤੇ ਪੀਰਾਗੜ੍ਹੀ ਸਮੇਤ ਪੱਛਮੀ ਦਿੱਲੀ ਦੇ ਕੁਝ ਇਲਾਕਿਆਂ ਵਿਚ ਕੰਧਾਂ 'ਤੇ ਰਾਸ਼ਟਰ ਵਿਰੋਧੀ ਅਤੇ ਖਾਲਿਸਤਾਨ ਸਬੰਧੀ ਤਸਵੀਰਾਂ ਵਿਖਾਈ ਦਿੱਤੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਦਰ 'ਚ ਸੁੱਤੇ ਪੁਜਾਰੀ ਨੂੰ ਗਲੀਆਂ 'ਚ ਘਸੀੜਦੇ ਲੈ ਗਏ ਬਦਮਾਸ਼, ਫਿਰ ਕੂੜੇ 'ਚ ਸੁੱਟਿਆ
NEXT STORY