ਨਵੀਂ ਦਿੱਲੀ- ਫ਼ੌਜ ਮੁਖੀ ਜਨਰਲ ਐੱਮ. ਐੱਮ. ਨਰਵਣੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਦੇ ਵਿਚਾਲੇ ਸਰਹੱਦ ’ਤੇ ਘਟਨਾਵਾਂ ਉਦੋਂ ਤੱਕ ਹੁੰਦੀਆਂ ਰਹਿਣਗੀਆਂ ਜਦੋਂ ਤੱਕ ਕਿ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਸਮਝੌਤਾ ਨਹੀਂ ਹੋ ਜਾਂਦਾ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ’ਚ ਤਾਜ਼ਾ ਘਟਨਾਚਕਰ ’ਤੇ ਵੀ ਭਾਰਤੀ ਫ਼ੌਜ ਨੇ ਯਕੀਨੀ ਰੂਪ ’ਚ ਧਿਆਨ ਕੇਂਦਰਿਤ ਕੀਤਾ ਹੈ ਅਤੇ ਉਹ ਖਤਰੇ ਦਾ ਮੁਲਾਂਕਣ ਕਰਨ ਦੇ ਨਾਲ ਹੀ ਰਣਨੀਤੀ ਦੀ ਤਿਆਰੀ ’ਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ : ਸ਼ਿਮਲਾ : ਜ਼ਮੀਨ ਖਿੱਸਕਣ ਕਾਰਨ ਬਹੁ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ (ਦੇਖੋ ਤਸਵੀਰਾਂ)
ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਚੀਨ ਦੇ ਨਾਲ ਸਰਹੱਦ ਦਾ ਇਕ ਲਟਕਿਆ ਮੁੱਦਾ ਹੈ। ਅਸੀਂ ਫਿਰ ਤੋਂ ਕਿਸੇ ਵੀ ਦੁਸਾਹਸ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਜਿਵੇਂ ਕਿ ਅਸੀਂ ਪਹਿਲਾਂ ਵੀ ਪ੍ਰਦਰਸ਼ਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਉਦੋਂ ਤੱਕ ਹੁੰਦੀਆਂ ਰਹਿਣਗੀਆਂ ਜਦੋਂ ਤੱਕ ਕਿ ਇਕ ਸਥਾਈ ਹੱਲ ਨਹੀਂ ਹੋ ਜਾਂਦਾ ਅਤੇ ਉਹ ਹੈ ਸਰਹੱਦ ਸਮਝੌਤਾ। ਇਹ ਸਾਡੀਆਂ ਕੋਸ਼ਿਸ਼ਾਂ ਦੇ ਕੇਂਦਰ ’ਚ ਹੋਣਾ ਚਾਹੀਦਾ ਹੈ ਤਾਂਕਿ ਸਾਡੀ ਉੱਤਰੀ (ਚੀਨ) ਸਰਹੱਦ ’ਤੇ ਸਥਾਈ ਸ਼ਾਂਤੀ ਹੋਵੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਭਾਈਚਾਰਿਕ ਏਕਤਾ ਦੀ ਮਿਸਾਲ, ਓਮਪੁਰਾ ਦੇ ਮੁਸਲਿਮ ਵਾਸੀਆਂ ਨੇ ਕਸ਼ਮੀਰੀ ਪੰਡਿਤ ਦੀ ਅਰਥੀ ਨੂੰ ਦਿੱਤਾ ਮੋਢਾ
NEXT STORY