ਨਵੀਂ ਦਿੱਲੀ, (ਭਾਸ਼ਾ)- ਮਜ਼ਬੂਤ ਮੰਗ ਦੇ ਬਾਵਜੂਦ ਨਵੰਬਰ ’ਚ ਪੁਣੇ ’ਚ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਸਾਲਾਨਾ ਆਧਾਰ ’ਤੇ 11 ਫ਼ੀਸਦੀ ਘਟ ਕੇ 13,371 ਇਕਾਈ ਰਹਿ ਗਈ। ਰੀਅਲ ਅਸਟੇਟ ਸਲਾਹਕਾਰ ਕੰਪਨੀ ਨਾਈਟ ਫਰੈਂਕ ਇੰਡੀਆ ਨੇ ਸ਼ਨੀਵਾਰ ਨੂੰ ਇਕ ਰਿਪੋਰਟ ’ਚ ਇਹ ਕਿਹਾ।
ਰਿਪੋਰਟ ਅਨੁਸਾਰ ਪੁਣੇ ’ਚ ਨਵੰਬਰ 2024 ’ਚ 13,371 ਜਾਇਦਾਦ ਰਜਿਸਟ੍ਰੇਸ਼ਨਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਸੂਬੇ ਦੇ ਖਜ਼ਾਨੇ ’ਚ 475 ਕਰੋੜ ਰੁਪਏ ਦਾ ਮਾਲੀਆ ਆਇਆ। ਪਿਛਲੇ ਸਾਲ ਨਵੰਬਰ ’ਚ ਸ਼ਹਿਰ ’ਚ 14,988 ਜਾਇਦਾਦਾਂ ਦੀ ਰਜਿਸਟ੍ਰੇਸ਼ਨ ਹੋਈ ਸੀ। ਇਸ ਸਾਲ ਅਕਤੂਬਰ ’ਚ 20,894 ਇਕਾਈਆਂ ਦੇ ਮੁਕਾਬਲੇ ਨਵੰਬਰ ’ਚ ਜਾਇਦਾਦਾਂ ਦੀ ਰਜਿਸਟ੍ਰੇਸ਼ਨ ’ਚ 36 ਫ਼ੀਸਦੀ ਦੀ ਗਿਰਾਵਟ ਆਈ।
ਨਾਈਟ ਫਰੈਂਕ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ. ਐੱਮ. ਡੀ.) ਸ਼ਿਸ਼ਿਰ ਬੈਜ਼ਲ ਨੇ ਕਿਹਾ, “ਪੁਣੇ ਦੇ ਜਾਇਦਾਦ ਬਾਜ਼ਾਰ ’ਚ ਖਰੀਦਦਾਰਾਂ ਦੀਆਂ ਬਦਲਦੀਆਂ ਤਰਜੀਹਾਂ ਅਤੇ ਬਾਜ਼ਾਰ ਹਲਾਤਾਂ ਅਨੁਸਾਰ ਰਜਿਸਟ੍ਰੇਸ਼ਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ।”
ਇਨ੍ਹਾਂ ਅੰਕੜਿਆਂ ’ਤੇ ਪੁਣੇ ਸਥਿਤ ਗੇਰਾ ਡਿਵੈੱਲਪਮੈਂਟਸ ਦੇ ਪ੍ਰਬੰਧ ਨਿਰਦੇਸ਼ਕ ਰੋਹਿਤ ਗੇਰਾ ਨੇ ਕਿਹਾ ਕਿ ਨਵੰਬਰ ’ਚ ਰਜਿਸਟ੍ਰੇਸ਼ਨ ਆਮ ਤੌਰ ’ਤੇ ਸਤੰਬਰ ’ਚ ਕੀਤੀ ਗਈ ਵਿਕਰੀ ਦੇ ਨਤੀਜੇ ਵਜੋਂ ਹੁੰਦੀ ਹੈ। ਗੇਰਾ ਨੇ ਕਿਹਾ, “ਵਧੀਆਂ ਹੋਈਆਂ ਕੀਮਤਾਂ ਦੇ ਨਾਲ-ਨਾਲ ਘਰਾਂ ਦੇ ਆਕਾਰ ’ਚ ਵਾਧੇ ਦੇ ਨਤੀਜੇ ਵਜੋਂ ਵਿਕਰੀ ’ਚ ਮਾਮੂਲੀ ਮੰਦੀ ਆਈ ਹੈ, ਜਿਸ ਨਾਲ ਕੁੱਲ ਘਰਾਂ ਦੀਆਂ ਕੀਮਤਾਂ ਕਿਫਾਇਤੀ ਹੱਦ ਤੱਕ ਪਹੁੰਚ ਗਈਆਂ ਹਨ। ਇਸ ਮਹੀਨੇ ਦੀ ਗਿਣਤੀ ’ਚ ਕਮੀ ਦਾ ਦੂਜਾ ਕਾਰਨ ਹਰ ਸਾਲ ਤਿਉਹਾਰੀ ਸੀਜ਼ਨ ਦੀਆਂ ਤਰੀਕਾਂ ’ਚ ਹੋਣ ਵਾਲਾ ਬਦਲਾਅ ਹੋ ਸਕਦਾ ਹੈ। ਇਹ ਦੱਸਣ ’ਚ ਕੁੱਝ ਮਹੀਨੇ ਲੱਗਣਗੇ ਕਿ ਇਹ ਇਕ ਅਸਾਧਾਰਣ ਗੱਲ ਹੈ ਜਾਂ ਇਕ ਰੁਝਾਨ।
ਇਨਫ੍ਰਾਮੰਤਰਾ ਦੇ ਨਿਦੇਸ਼ਕ ਅਤੇ ਸਹਿ-ਸੰਸਥਾਪਕ ਗਰਵਿਤ ਤਿਵਾੜੀ ਨੇ ਕਿਹਾ ਕਿ ਨਵੰਬਰ ’ਚ ਪੁਣੇ ’ਚ ਜਾਇਦਾਦ ਰਜਿਸਟ੍ਰੇਸ਼ਨ ’ਚ ਗਿਰਾਵਟ ਬਾਜ਼ਾਰ ’ਚ ਕਿਸੇ ਵੀ ਕਮਜ਼ੋਰੀ ਦਾ ਲੱਛਣ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਜਾਇਦਾਦ ਖਰੀਦਣ ਵਾਲਿਆਂ ਦੀ ਮਜ਼ਬੂਤ ਮੰਗ ਨੂੰ ਦਰਸਾਉਂਦਾ ਹੈ ਅਤੇ ਕੋਈ ਵੀ ਗਿਰਾਵਟ ਉੱਚ ਆਧਾਰ ਪ੍ਰਭਾਵ ਕਾਰਨ ਹੋ ਸਕਦੀ ਹੈ।
ਤਿਵਾੜੀ ਨੇ ਕਿਹਾ ਕਿ ਪਿਛਲੇ ਸਾਲ ਹਾਊਸਿੰਗ ਮਾਰਕੀਟ ਨੇ ਭਾਰਤੀ ਸ਼ਹਿਰਾਂ ’ਚ ਰਿਕਾਰਡ ਉੱਚ ਜਾਇਦਾਦ ਵਿਕਰੀ ਵੇਖੀ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦਾ ਮਜ਼ਬੂਤ ਵਾਧਾ, ਸਮਰੱਥਾ, ਰੋਜ਼ਗਾਰ ਦੇ ਮੌਕੇ ਅਤੇ ਘਰ ਦੀ ਮਾਲਕੀ ਦੀਆਂ ਭਾਵਨਾਵਾਂ ਪੁਣੇ ਹਾਊਸਿੰਗ ਮਾਰਕੀਟ ਲਈ ਮਜ਼ਬੂਤ ਚਾਲਕ ਰਹੇ ਹਨ।
ਸੜਕ ਹਾਦਸੇ 'ਚ ਫਾਰਮਾ ਵਿਦਿਆਰਥੀ ਤੇ ਆਟੋ ਚਾਲਕ ਦੀ ਮੌਤ
NEXT STORY