ਮਹਾਰਾਸ਼ਟਰ– ਭਾਰਤੀ ਜਨਤਾ ਪਾਰਟੀ ਤੋਂ ਕੱਢੇ ਗਏ ਆਗੂ ਨਵੀਨ ਕੁਮਾਰ ਜਿੰਦਲ ਪੈਗੰਬਰ ਮੁਹੰਮਦ ਖ਼ਿਲਾਫ ਆਪਣੇ ਵਿਵਾਦਿਤ ਟਵੀਟ ਦੇ ਮਾਮਲੇ ’ਚ ਬੁੱਧਵਾਰ ਨੂੰ ਇੱਥੇ ਭਿਵੰਡੀ ਪੁਲਸ ਸਾਹਮਣੇ ਪੇਸ਼ ਨਹੀਂ ਹੋਏ। ਦਰਅਸਲ ਭਿਵੰਡੀ ਪੁਲਸ ਨੇ ਜਿੰਦਲ ਖ਼ਿਲਾਫ ਇੱਥੇ ਮਾਮਲੇ ਦੇ ਸਬੰਧ ’ਚ ਬਿਆਨ ਦਰਜ ਕਰਾਉਣ ਲਈ ਉਨ੍ਹਾਂ ਨੂੰ ਸੰਮਨ ਭੇਜਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਦੱਸਿਆ ਕਿ ਜਿੰਦਲ ਤੋਂ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ।
ਦੱਸ ਦੇਈਏ ਕਿ ਭਾਜਪਾ ਨੇ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਭਾਰਤ ਅਤੇ ਖਾੜੀ ਦੇਸ਼ਾਂ ’ਚ ਫੁੱਟੇ ਗੁੱਸੇ ਮਗਰੋਂ ਆਪਣੀ ਰਾਸ਼ਟਰੀ ਬੁਲਾਰਾ ਨੂਪੁਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਸੀ, ਉੱਥੇ ਹੀ ਦਿੱਲੀ ਭਾਜਪਾ ਦੀ ਮੀਡੀਆ ਇਕਾਈ ਦੇ ਪ੍ਰਮੁੱਖ ਨਵੀਨ ਜਿੰਦਲ ਨੂੰ ਕੱਢ ਦਿੱਤਾ ਗਿਆ। ਭਿਵੰਡੀ ਪੁਲਸ ਨੇ ਮਾਮਲੇ ’ਚ ਸੋਮਵਾਰ ਨੂੰ ਸ਼ਰਮਾ ਨੂੰ ਵੀ ਸੰਮਨ ਭੇਜਿਆ ਸੀ ਅਤੇ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਾਉਣ ਲਈ ਪੁਲਸ ਤੋਂ 4 ਹਫਤਿਆਂ ਦਾ ਸਮਾਂ ਮੰਗਿਆ ਸੀ।
UP ਪੁਲਸ 'ਚ ਜਲਦ ਹੋਵੇਗੀ 40 ਹਜ਼ਾਰ ਅਹੁਦਿਆਂ 'ਤੇ ਭਰਤੀ
NEXT STORY